ਬਰੈਂਪਟਨ/ਡਾ. ਝੰਡ : ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ ਟ੍ਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁਲਾਰਾ ਮਿਲਿਆ ਜਦ ਸਥਾਨਕ ‘ਯੂਥ 4 ਕਮਿਊਨਿਟੀ’ ਸੰਸਥਾ ਵੱਲੋਂ ਉਨ੍ਹਾਂ ਨਾਲ ਆਯੋਜਿਤ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਨੌਜਵਾਨ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਵਿਸ਼ੇਸ਼ ਪ੍ਰੋਗਰਾਮ ਸਤਪਾਲ ਸਿੰਘ ਜੌਹਲ ਨਾਲ ਰੂ-ਬ-ਰੂ ਸੀ ਜਿਸ ਵਿੱਚ ਪੁੱਜੇ ਲੋਕਾਂ ਨੇ ਸਤਪਾਲ ਸਿੰਘ ਜੌਹਲ ਨੂੰ ਜਿਤਾਉਣ ਲਈ ਕੰਪੇਨ ਵਿੱਚ ਸ਼ਮੂਲੀਅਤ ਦਾ ਅਹਿਦ ਲਿਆ। ਇਸ ਮੌਕੇ ‘ਤੇ ਸਤਪਾਲ ਜੌਹਲ ਨੇ ਦਲੀਲਾਂ ਸਹਿਤ ਸੰਬੋਧਨ ਕੀਤਾ ਅਤੇ ਓਨਟਾਰੀਓ ‘ਚ ਵਿਵਾਦਤ ਸਿਲੇਬਸ ਦੇ ਖਾਤਮੇ ਮਗਰੋਂ ਨਵੇਂ ਸਲੇਬਸ ਬਾਰੇ ਕੰਸਲਟੇਸ਼ਨ, ਕਲਾਸਾਂ ‘ਚ ਬੱਚਿਆਂ ਦੀ ਵਧੀ ਗਿਣਤੀ, ਟੀਚਰਾਂ ਦੀ ਘਾਟ, ਪੋਰਟੇਬਲਜ਼, ਸਕੂਲਾਂ ਦੇ ਬਾਹਰ ਇੰਤਜ਼ਾਰ ਕਰਦੇ ਪੇਰੈਂਟਸ ਵਾਸਤੇ ਸ਼ੈੱਡ ਦੀ ਲੋੜ, ਸਕੂਲਾਂ ਨੇੜੇ ਟ੍ਰੈਫਿਕ ਸੇਫ਼ਟੀ, ਸਕੂਲ ਬੱਸਾਂ, ਸਕੂਲ ਵਿੱਚ ਡ੍ਰੱਗਜ਼ ਦਾ ਵਿਸ਼ਾ, ਪੱਖੇ ਤੇ ਏਅਰਕੰਡੀਸ਼ਨਿੰਗ ਦੀ ਘਾਟ ਜਿਹੇ ਮੁੱਦਿਆਂ ਬਾਰੇ ਵਿਸਥਾਰ ਵਿੱਚ ਦੱਸਿਆ।
ਉਨ੍ਹਾਂ ਨੇ ਮੌਕੇ ‘ਤੇ ਬੱਚਿਆਂ ਅਤੇ ਪੇਰੈਂਟਸ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਪਬਲਿਕ ਸਕੂਲ ਸਿਸਟਮ ਦੀਆਂ ਘਾਟਾਂ ਦੂਰ ਕਰਕੇ ਕਮਿਊਨਿਟੀ ਨੂੰ ਨਾਲ ਜੋੜਿਆ ਜਾ ਸਕਦਾ ਹੈ। ਮੌਕੇ ‘ਤੇ ਹਾਜ਼ਰੀਨ ਦੇ ਸਤਿਕਾਰ ਸਹਿਤ ਵਿਚਾਰ ਲਏ ਗਏ। ਏਸ ਸਫਲ ਰੂਬਰੂ ਪ੍ਰੋਗਰਾਮ ਦੀ ਸਟੇਜ ਕਾਰਵਾਈ ਪਾਲ ਬਡਵਾਲ ਨੇ ਬਾਖੂਬੀ ਚਲਾਈ। ਹਰਿੰਦਰ ਸੋਮਲ, ਸੁਰਿੰਦਰ ਮਾਵੀ ਅਤੇ ਸੁਦੀਪ ਸਿੰਗਲਾ ਨੇ ਸਤਪਾਲ ਸਿੰਘ ਜੌਹਲ ਦੀ ਨਿਰਪੱਖ ਸ਼ਖਸੀਅਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਕਮਿਊਨਿਟੀ ਦੀਆਂ ਲੋੜਾਂ ਅਤੇ ਆਸਾਂ ਦੀ ਡੂੰਘਾਈ ‘ਚ ਸਮਝ ਹੈ ਜੋ ਸਕੂਲ ਟ੍ਰੱਸਟੀ ਵਜੋਂ ਪ੍ਰਭਾਵੀ ਤਰੀਕੇ ਨਾਲ਼ ਕੰਮ ਕਰਨ ਲਈ ਜਰੂਰੀ ਹੈ।
ਇਸ ਮੌਕੇ ‘ਤੇ ਹੋਰਨਾਂ ਦੇ ਨਾਲ਼ ਬਿਕਰਮਜੀਤ ਸਿੰਘ ਢਿੱਲੋਂ, ਜਗਦੇਵ ਸਿੰਘ ਮਾਣੂੰਕੇ, ਮਨਜੀਤ ਸਿੰਘ, ਜਸਵੰਤ ਦਿਓ, ਭੁਪਿੰਦਰ ਸਿੰਘ ਬਾਠ, ਗੋਗਾ ਗਹੂਣੀਆ, ਜਸਬੀਰ ਸੰਧੂ, ਗੁਰਦੀਪ ਸਿੰਘ, ਤਜਿੰਦਰ ਸਿੱਧੂ, ਕਰਨੈਲ ਸਿੰਘ ਖਾਲਸਾ, ਹਰਜੀਤ ਸਿੰਘ ਬਾਜਵਾ, ਹਰਜਿੰਦਰ ਧਾਲੀਵਾਲ, ਅਸ਼ੋਕ ਮਿਸ਼ਰਾ ਅਤੇ ਸਤਨਾਮ ਸਿੰਘ ਢਿੱਲੋਂ ਵੀ ਮੌਜੂਦ ਸਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …