ਮੁਕਾਬਲਿਆਂ ਵਿਚ ਵੱਡੀ ਗਿਣਤੀ ਬੱਚਿਆਂ ਅਤੇ ਬਾਲਗਾਂ ਨੇ ਭਾਗ ਲਿਆ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ‘ਪੰਜਾਬੀ’ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ, ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਪਿਛਲੇ ਸਾਲਾਂ ਦੀ ਤਰ੍ਹਂਾਂ ਇਸ ਵਾਰ ਦਸਵੇਂ ਪੰਜਾਬੀ ਲੇਖ ਅਤੇ ਚਿੱਤਰਕਾਰੀ ਮੁਕਾਬਲੇ 6 ਨਵੰਬਰ ਦਿਨ ਐਤਵਾਰ ਦੁਪਹਿਰ 1:30 ਤੋਂ 4:30 ਵਜੇ ਤੱਕ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਕਰਵਾਏ ਗਏ। ਇਸ ਵਾਰ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਬਾਲਗਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਦਾ ਉਤਸ਼ਾਹ ਦੇਖਣ ਹੀ ਵਾਲਾ ਸੀ।
ਪਰਬੰਧਕਾਂ ਵਲੋਂ ਸਾਰੇ ਪਰਬੰਧ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਗਏ ਸਨ। ਬਲਿਹਾਰ ਸਧਰਾ ਅਤੇ ਗੁਰਨਾਮ ਸਿੰਘ ਢਿੱਲੋਂ ਨੇ ਬਹੁਤ ਹੀ ਮਿਹਨਤ ਨਾਲ ਸਾਰੇ ਪ੍ਰੋਗਰਾਮ ਨੂੰ ਸਿਰੇ ਚਾੜ੍ਹਿਆ। ਚਿੱਤਰਕਾਰੀ ਦੇ ਮੁਕਾਬਲੇ ਲਈ ਸ਼ਾਂਤੀ ( Peace ) ਵਿਸ਼ੇ ਨਾਲ ਸਬੰਧਤ ਘਰੋਂ ਬਣਾ ਕੇ ਲਿਆਂਦੇ ਚਿੱਤਰਾਂ ਨੂੰ ਬਹੁਤ ਹੀ ਸਲੀਕੇ ਨਾਲ ਡਿਸਪਲੇਅ ਕੀਤਾ ਗਿਆ।
ਲਿਖਾਈ ਮੁਕਾਬਲਿਆਂ ਲਈ ਮੁਕਾਬਲਾ ਬਹੁਤ ਹੀ ਸਖਤ ਸੀ। ਨਿਗਰਾਨ ਟੀਚਰਾਂ ਨੇ ਬੜੀ ਹੀ ਬਾਰੀਕੀ ਨਾਲ ਲਿਖਤਾਂ ਵਾਚ ਕੇ ਨਤੀਜੇ ਤਿਆਰ ਕੀਤੇ। ਇਹਨਾਂ ਟੀਚਰਾਂ ਵਿੱਚ ਗੁਰਜੀਤ ਸਿੰਘ, ਡਾ: ਜਤਿੰਦਰ ਕੌਰ ਰੰਧਾਵਾ, ਹਰਜੀਤ ਸਿੰਘ ਬੇਦੀ, ਸੁਖਵਿੰਦਰ ਸਿੰਘ ਮੰਡੇਰ, ਜਸਪਾਲ ਧੌਲਾ, ਪ੍ਰਭਜੋਤ ਕੌਰ ਕੈਂਥ, ਦਿਲਬਾਗ ਰਾਏ ਚੌਹਾਨ, ਦਲਜੀਤ ਸਿੰਘ ਖੰਗੂੜਾ, ਚਰਨਜੀਤ ਕੌਰ ਖੰਗੂੜਾ ਅਤੇ ਰਣਜੋਤ ਕੌਰ ਮਾਂਗਟ ਸਨ। ਇਹਨਾਂ ਲੇਖ ਮੁਕਾਬਲਿਆਂ ਪਹਿਲੀਆਂ ਤਿੰਨ ਪੁਜੀਸ਼ਨਾ ਪਰਾਪਤ ਕਰਨ ਵਾਲੇ ਹੇਠ ਲਿਖੇ ਅਨੁਸਾਰ ਹਨ।
ਜੇ ਕੇ ਗਰੁੱਪ ਵਿੱਚੋਂ ਏਕਮ ਸਿੰਘ-1, ਸੰਪੂਰਨ ਕੌਰ-2 ਅਤੇ ਅਮਾਨਤ ਕੌਰ ਗਿੱਲ-3, ਗਰੇਡ 1-2 ਵਿੱਚੋਂ ਏਕਰੂਪ ਕੌਰ-1, ਗੂਨੀਤ ਕੌਰ-2 ਅਤੇ ਐਸ਼ਮੀਤ ਕੌਰ-3, ਗਰੇਡ 3-4 ਵਿੱਚੋਂ ਮਨਜੋਤ ਕੌਰ ਗਿੱਲ-1, ਦਿਵਨੂਰ ਕੌਰ-2 ਅਤੇ ਜਸਲੀਨ ਕੌਰ-3,ਗਰੇਡ 5-6 ਵਿੱਚੋਂ ਈਮਾਨਦੀਪ ਕੌਰ ਭੁੱਲਰ-1,ਉਪਕਾਰ ਸਿੰਘ-2 ਅਤੇ ਜਸਪ੍ਰੀਤ ਕੌਰ-3, ਗਰੇਡ 7-8 ਵਿੱਚੋਂ ਮਨਰੂਪ ਕੌਰ ਧਨੋਆ-1, ਹਰਜਾਪ ਸਿੰਘ-2 ਅਤੇ ਜਸਪ੍ਰੀਤ ਕੌਰ-3, ਗਰੇਡ 9-10 ਵਿੱਚੋਂ ਕੀਰਤ ਕੌਰ-1, ਜਸਮੀਨ ਕੌਰ-2 ਅਤੇ ਪ੍ਰਭਜੋਤ ਧਾਲੀਵਾਲ-3, ਗਰੇਡ 11-12 ਪ੍ਰਭਨੂਰ ਢੀਂਡਸਾ-1, ਅਡਲਟਸ ( ਬਾਲਗਾਂ ) ਵਿੱਚੋਂ ਕੁਲਵਿਦਰ ਕੌਰ ਖੇਲਾ-1, ਨਵਜੋਤ ਕੌਰ ਗਿੱਲ-2 ਅਤੇ ਕੰਵਲਜੀਤ ਕੌਰ ਧਾਲੀਵਾਲ-3 ਤੇ ਰਹੇ। ਇਸ ਤੋਂ ਬਿਨਾਂ ਅਰਸ਼ਦੀਪ ਕੌਰ ਦੁੱਲਤ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ।
ਇਹਨਾਂ ਸਾਰੇ ਜੇਤੂਆਂ ਨੂੰ ਸ਼ਾਨਦਾਰ ਟਰਾਫੀਆਂ ਅਤੇ ਸਾਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਹਿੱਸਾ ਲੈਣ ਵਾਲਿਆਂ ਨੂੰ ਵੀ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਟਰਾਫੀਆਂ ਅਤੇ ਮੈਡਲਾਂ ਲਈ ਗੈਰੀ ਟਰਾਂਸਪੋਰਟ ਦੇ ਗੁਰਸ਼ਰਨ ਗਰੇਵਾਲ, ਸਰਟੀਫਿਕੇਟਾਂ ਲਈ ਪਲੈਨੈੱਟ ਵਨ ਤੋਂ ਪ੍ਰਭਜੋਤ ਕੌਰ, ਕੌਫੀ ਲਈ ਤਰਕਸ਼ੀਲ ਸੁਸਾਇਟੀ ਦੇ ਜਗਦੀਸ਼ ਜਾਂਗੜਾ ਵਲੋਂ ਯੋਗਦਾਨ ਪਾਇਆ ਗਿਆ। ਬੂਟਾ ਸਿੰਘ ਨੇ ਵੀ ਚੈਰਿਟੀ ਦੀ ਸਹਾਇਤਾ ਕੀਤੀ। ਇਸੇ ਤਰ੍ਹਾਂ ਗਰੇਡ 11-12 ਅਤੇ ਬਾਲਗ ਜੇਤੂਆਂ ਨੂੰ ਹਰਜੀਤ ਬੇਦੀ ਨੇ ਆਪਣੀ ਕਾਵਿ ਪੁਸਤਕ ‘ਹਕੀਕਤ’ ਇਨਾਮ ਵਜੋਂ ਦਿੱਤੀ। ਬਲਿਹਾਰ ਸਧਰਾ ਅਤੇ ਗੁਰਨਾਮ ਸਿੰਘ ਢਿੱਲੋਂ ਦੀ ਪ੍ਰਬੰਧਕੀ ਟੀਮ ਵਿੱਚ ਸਹਾਇਤਾ ਕਰਨ ਲਈ ਜਗਜੀਤ ਸਿੰਘ ਛੋਕਰ, ਅਜਾਇਬ ਸਿੰਘ ਸਿੱਧੂ, ਹਰਪ੍ਰੀਤ ਮਾਂਗਟ ਅਤੇ ਪਰਮਜੀਤ ਛੋਕਰ ਹਾਜ਼ਰ ਸਨ।
ਇਸ ਤੋਂ ਬਿਨਾਂ ਵਾਲੰਟੀਅਰਾਂ ਜਗਪ੍ਰੀਤ ਸਿੰਘ, ਸਿਮਰਨ ਕੌਰ ਭੁਪਾਲ, ਭਵਪ੍ਰੀਤ ਸਿੰਘ, ਹਰਬਖਸ਼ ਸਿੰਘ, ਕਵਨਪ੍ਰੀਤ ਕੌਰ, ਨੈਨਸੀ, ਹਨਾਨਾ ਖਾਨ, ਸ਼ੁਭਮਨ ਕੌਰ, ਸ਼ਿਵਾਨੀ ਮਾਨ ਅਤੇ ਮੰਨਤ ਕੌਰ ਨੇ ਇਸ ਪ੍ਰੋਗਰਾਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਬਲਰਾਜ ਛੋਕਰ ਦੀ ਅਗਵਾਈ ਵਿੱਚ ਨਿਰਮਲ ਸੰਧੂ, ਬਲਦੇਵ ਰਹਿਪਾ ਅਤੇ ਜਗਦੀਸ਼ ਜਾਂਗੜਾ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਜਿਸ ਨੂੰ ਲੋਕਾਂ ਤੇ ਖਾਸ ਕਰ ਕੇ ਬੱਚਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ।
ਪੰਜਾਬ ਚੈਰਿਟੀ ਇਸ ਪਰੋਗਰਾਮ ਤੋਂ ਬਿਨਾਂ ਬਲੱਡ ਡੋਨੇਸ਼ਨ ਕੈਂਪ, ਫੂਡ ਡਰਾਈਵ, ਪੰਜਾਬੀ ਭਾਸ਼ਣ ਮੁਕਾਬਲੇ ਅਤੇ ਹੋਰ ਸਮਾਜਿਕ ਕਾਰਜਾਂ ਲਈ ਕੰਮ ਕਰਦੀ ਹੈ। ਚੈਰਿਟੀ ਦੇ ਪ੍ਰੋਗਰਾਮਾਂ ਸਬੰਧੀ ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਬਲਿਹਾਰ ਸਧਰਾ (647-297-8600 ), ਗੁਰਨਾਮ ਸਿੰਘ ਢਿੱਲੋਂ ( 647-287-2577 ) ਜਾਂ ਗੁਰਜੀਤ ਸਿੰਘ ( 905-230-6489 ) ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …