ਲੱਖਾਂ ਵਰਕਰਾਂ ਨੂੰ ਮਿਲੇਗਾ ਪੈਨਸ਼ਨ ਦਾ ਲਾਭ
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ਨੇ ਨਵੇਂ ਰਿਟਾਇਰਮੈਂਟ ਪੈਨਸ਼ਨ ਪਲਾਨ ਐਕਟ ਪਾਸ ਕਰਕੇ 40 ਲੱਖ ਤੋਂ ਵੱਧ ਵਰਕਰਾਂ ਨੂੰ ਇਕ ਯਕੀਨੀ ਵਰਕਪਲੇਸ ਪੈਨਸ਼ਨ ਲਾਭ ਪ੍ਰਦਾਨ ਕਰ ਦਿੱਤਾ ਹੈ। ਇਸ ਨਾਲ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਲਾਭ ਮਿਲੇਗਾ। ਇਸ ਐਕਟ ਨਾਲ ਸੂਬਾ ਸਰਕਾਰ ਨੇ ਰਾਜ ਦੇ ਸੀਨੀਅਰ ਸਿਟੀਜਨਾਂ ਨੂੰ ਰਿਟਾਇਰਮੈਂਟ ਦੌਰਾਨ ਇਕ ਚੰਗੀ ਆਮਦਨ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰ ਦਿੱਤਾ ਹੈ। ਓ.ਆਰ.ਪੀ.ਪੀ. ਲੱਖਾਂ ਵਰਕਰਾਂ ਦੀ ਭਵਿੱਖ ਦੀ ਚਿੰਤਾ ਨੂੰ ਦੂਰ ਕਰੇਗਾ ਅਤੇ ਉਨ੍ਹਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਵੀ ਇਕ ਤੈਅ ਆਮਦਨ ਹੁੰਦੀ ਰਹੇਗੀ। ਓ.ਆਰ.ਪੀ.ਪੀ. ਸਾਰੇ ਮੈਂਬਰਾਂ ਲਈ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰੇਗਾ। ਇਸ ਨਵੇਂ ਐਕਟ ਨਾਲ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਭ ਪ੍ਰਾਪਤ ਹੋਵੇਗਾ। ਸਰਕਾਰ ਕਾਫ਼ੀ ਸਮੇਂ ਤੋਂ ਇਸ ਦਿਸ਼ਾ ਵਿਚ ਕਦਮ ਚੁੱਕਣ ਦਾ ਯਤਨ ਕਰ ਰਹੀ ਸੀ ਤਾਂ ਜੋ ਆਪਣਾ ਵਾਅਦਾ ਪੂਰਾ ਕਰ ਸਕੇ।ਸਰਕਾਰ ਨੇ 2020 ਤੱਕ ਸਾਰੇ ਵਰਕਰਾਂ ਨੂੰ ਇਕ ਪੈਨਸ਼ਨ ਪਲਾਨ ਵਿਚ ਸ਼ਾਮਲ ਕਰਨ ਦਾ ਵਾਅਦਾ ਕੀਤਾ ਸੀ। ਭਵਿੱਖ ਵਿਚ ਵਰਕਰਾਂ ਲਈ ਇਕ ਰਿਟਾਇਰਮੈਂਟ ਆਮਦਨ ਸਿਸਟਮ ਹੋਣ ਨਾਲ ਸਰਕਾਰ ‘ਤੇ ਵੀ ਘੱਟ ਆਰਥਿਕ ਬੋਝ ਆਵੇਗਾ।ਉਧਰ ਰਾਜ ਦੇ ਕੋਲ ਵੀ ਵਿਕਾਸ ਕਾਰਜਾਂ ਲਈ ਵਧੇਰੇ ਫ਼ੰਡ ਉਪਲਬਧ ਹੋਣਗੇ।
ਇਸ ਸਮੇਂ ਬਹੁਤ ਘੱਟ ਓਨਟਾਰੀਓ ਵਾਸੀਆਂ ਦੇ ਕੋਲ ਪੈਨਸ਼ਨ ਕਵਰੇਜ਼ ਹੈ ਅਤੇ 25 ਤੋਂ 34 ਸਾਲ ਦੇ ਸਿਰਫ਼ ਚਾਰ ਨੌਜਵਾਨ ਵਰਕਰਾਂ ਵਿਚੋਂ ਇਕ ਦੇ ਕੋਲ ਹੀ ਪੈਨਸ਼ਨ ਹੈ।ਅਜਿਹੇ ਵਿਚ ਇਹ ਅੰਕੜਾ ਵਧਾਉਣ ਦੀ ਲੋੜ ਹੈ।ਇਸ ਰਿਟਾਇਰਮੈਂਟ ਪਲਾਨ ਦੇ ਨਾਲ ਹੀ ਇਕ ਰਿਟਾਇਰਮੈਂਟ ਸੇਵਿੰਗਸ ਪਲਾਨ ਵੀ ਬਣਾਇਆ ਜਾ ਰਿਹਾ ਹੈ,ਜੋ ਕਿ ਸਰਕਾਰ ਦੀ ਆਰਥਿਕ ਯੋਜਨਾ ਨੂੰ ਮਜਬੂਤ ਬਣਾਇਆ ਅਤੇ ਇਯ ਵਿਚ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਅਤੇ ਨਵੇਂ ਰੁਜ਼ਗਾਰ ਪੈਦਾ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ઠ
ਇਸ ਚਾਰ ਹਿੱਸਿਆਂ ਵਿਚ ਵੰਡੀ ਯੋਜਨਾ ਵਿਚ ਨੌਜਵਾਨਾਂ ਦੀ ਕਾਬਲੀਅਤ ਅਤੇ ਉਨ੍ਹਾਂ ਦੀ ਨਿਪੁੰਨਤਾ ਵਿਚ ਨਿਵੇਸ਼ ਕਰਨਾ ਵੀ ਸ਼ਾਮਲ ਹੈ। ਉਧਰ, ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਿਚ ਵੀ ਮਦਦ ਮਿਲੇਗੀ ਅਤੇ ਉਹ ਭਵਿੱਖ ਵਿਚ ਹਾਈ ਕੁਆਲਿਟੀ ਕਾਲਜ ਅਤੇ ਯੂਨੀਵਰਸਿਟੀ ਸਿੱਖਿਆ ਪ੍ਰਾਪਤ ਕਰ ਸਕਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …