Breaking News
Home / ਕੈਨੇਡਾ / ਲਿੰਡਾ ਜੈਫਰੀ ਅਤੇ ਉਸਦੀ ਟੀਮ ਲਈ ਹੋਇਆ ਵੱਡਾ ਇਕੱਠ

ਲਿੰਡਾ ਜੈਫਰੀ ਅਤੇ ਉਸਦੀ ਟੀਮ ਲਈ ਹੋਇਆ ਵੱਡਾ ਇਕੱਠ

ਐਮ ਪੀ ਅਤੇ ਐਮ ਪੀ ਪੀ ਆਏ ਮਦਦ ਲਈ ਸਾਹਮਣੇ
ਬਰੈਂਪਟਨ/ਕੰਵਲਜੀਤ ਸਿੰਘ ਕੰਵਲ
22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਦਾ ਬੁਖਾਰ ਇਹਨੀਂ ਦਿਨੀਂ ਉਮੀਦਵਾਰਾਂ ਅਤੇ ਉਹਨਾਂ ਦੇ ਹਮਾਇਤੀਆਂ ਦੇ ਸਿਰ ਚੜ੍ਹ ਕੇ ਬੋਲਦਾ ਦਿਖਾਈ ਦੇ ਰਿਹਾ ਹੈ।
ਲੰਘੇ ਐਤਵਾਰ ਕਨਸਰਨਡ ਸਿਟੀਜਨ ਆਫ ਬਰੈਂਪਟਨ ਵੱਲੋਂ ਇੱਥੋਂ ਦੇ ਸਪਰੈਂਜ਼ਾ ਬੈਂਕੁਟ ਹਾਲ ਵਿੱਚ ਸ਼ਹਿਰ ਦੀ ਮੌਜੂਦਾ ਅਤੇ ਆਉਂਦੇ ਸਮੇਂ ਲਈ ਮੇਅਰ ਦੇ ਅਹੁਦੇ ਲਈ ਉਮੀਦਵਾਰ ਲਿੰਡਾ ਜੈਫਰੀ ਅਤੇ ਉਸ ਵੱਲੋਂ ਇੰਡੋਰਸ ਟੀਮ ਭਾਵ ਵੱਖ ਵੱਖ ਵਾਰਡਜ਼ ਵਿੱਚ ਵੱਖ ਵੱਖ ਅਹੁਦਿਆਂ ਲਈ ਖੜ੍ਹੇ ਉਮੀਦਵਾਰਾਂ ਦਾ ਇਕ ਇਕੱਠ ਆਯੋਜਨ ਕੀਤਾ ਗਿਆ, ਸੈਂਕੜੇ ਲੋਕਾਂ ਦੇ ਜੁੜੇ ਇਸ ਇਕੱਠ ਨੂੰ ਭਾਈਚਾਰੇ ਦੀ ਕਰੀਮ ਜਾਂ ਸੁਹਿਰਦ ਲੋਕਾਂ ਦਾ ਇਕੱਠ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਲਿੰਡਾ ਜੈਫਰੀ ਅਤੇ ਉਸ ਦੀ ਟੀਮ ਦੇ ਹੱਕ ਵਿਚ ਸਿਆਸੀ ਪਾਰਟੀਬਾਜੀ ਤੋਂ ਉਪਰ ਉੱਠ ਕੇ ਬਰੈਂਪਟਨ ਦੇ ਸਾਰੇ ਮੈਂਬਰ ਪਾਰਲੀਮੈਂਟ, ਮੈਂਬਰ ਆਫ ਪਰੋਵੈਨਸ਼ੀਅਲ ਪਾਰਲੀਮੈਂਟ ਮੈਂਬਰਾਂ ਨੇ ਇਸ ਇਕੱਠ ਵਿੱਚ ਸ਼ਿਰਕਤ ਕੀਤੀ ਅਤੇ ਬਰੈਂਪਟਨ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਉਹਨਾਂ ਦੇ ਹਲਕਿਆਂ ਵਿਚ ਖੜ੍ਹੇ ਉਮੀਦਵਾਰਾਂ ‘ਚੋਂ ਸੁਹਿਰਦ ਉਮੀਦਵਾਰਾਂ ਨੂੰ ਹੀ ਬਰੈਂਪਟਨ ਸ਼ਹਿਰ ਦੀ ਭਲਾਈ ਲਈ ਵੋਟ ਦੇਣ ਲਈ 22 ਅਕਤੂਬਰ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ। ਇਸ ਮੌਕੇ ਰਾਜ ਗਰੇਵਾਲ, ਸੋਨੀਆ ਸਿੱਧੂ ਅਤੇ ਰੂਬੀ ਸਹੋਤਾ (ਸਾਰੇ ਮੈਂਬਰ ਪਾਰਲੀਮੈਂਟ) ਪੁੱਜੇ ਅਤੇ ਕਮਲ ਖਹਿਰਾ ਅਤੇ ਰਮੇਸ਼ਵਰ ਸੰਘਾ ਵੱਲੋਂ ਪਹਿਲਾਂ ਹੀ ਲਿੰਡਾ ਜੈਫਰੀ ਦੇ ਹੱਕ ‘ਚ ਖੜ੍ਹਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਏਸੇ ਤਰ੍ਹਾਂ ਪੀ ਸੀ ਵੱਲੋਂ ਪ੍ਰਭਮੀਤ ਸਿੰਘ ਸਰਕਾਰੀਆ ਐਮ ਪੀ ਪੀ, ਐਨ ਡੀ ਪੀ ਦੇ ਐਮ ਪੀ ਪੀ ਗੁਰਰਤਨ ਸਿੰਘ, ਕੈਵਿਨ ਯਾਰਡ ਅਤੇ ਐਨ ਡੀ ਪੀ ਦੀ ਡਿਪਟੀ ਲੀਡਰ ਸਾਰਾ ਸਿੰਘ ਵੱਲੋਂ ਲਿੰਡਾ ਜੈਫਰੀ ਦੀ ਬਿਨਾਂ ਸ਼ਰਤ ਮਦਦ ਦਾ ਐਲਾਨ ਵੀ ਬਰੈਂਪਟਨ ਲਈ ਸ਼ੁਭ ਸ਼ਗਨ ਕਿਹਾ ਜਾ ਰਿਹਾ ਹੈ। ਵਾਰਡ 9 ਅਤੇ 10 ਤੋਂ ਰੀਜਨਲ ਕੌੰਸਲਰ ਲਈ ਗੁਰਪ੍ਰੀਤ ਢਿੱਲੋਂ, ਸਿਟੀ ਕੌਂਸਲਰ ਲਈ ਹਰਕੀਰਤ ਸਿੰਘ, ਸਕੂਲ ਟਰੱਸਟੀ ਲਈ ਬਲਬੀਰ ਸੋਹੀ, ਵਾਰਡ 7 ਅਤੇ 8 ਤੋਂ ਸਿਟੀ ਕੌਂਸਲਰ ਲਈ ਮਾਰਟੀਨ ਸਿੰਘ, ਰਿਜਨਲ ਕੌਂਸਲਰ ਲਈ ਪੈਟ ਫੋਰਟਿਨੀ, ਵਾਰਡ ਨੰਬਰ 3 ਅਤੇ 4 ਤੋਂ ਰੀਜਨਲ ਕੌਂਸਲਰ ਲਈ ਮਾਰਟਿਨ ਮੈਡੋਰਿਸ, ਸਿਟੀ ਕੌਂਸਲਰ ਲਈ ਹਰਪ੍ਰੀਤ ਹੋਸਰਾ ਅਤੇ ਸਕੂਲ ਟਰੱਸਟੀ ਲਈ ਪ੍ਰਭਜੋਤ ਕੈਂਥ, ਵਾਰਡ 1 ਅਤੇ 5 ਤੋਂ ਰੀਜਨਲ ਕੌਂਸਲਰ ਲਈ ਪਾਲ ਬਸੋਟੀ, ਸਿਟੀ ਕੌਂਸਲਰ ਲਈ ਰਵੀਨਾ ਸੰਤੋਸ਼, ਵਾਰਡ 2 ਅਤੇ 6 ਤੋਂ ਰੀਜਨਲ ਕੌਂਸਲਰ ਲਈ ਗੁਰਪ੍ਰੀਤ ਕੌਰ ਬੈਂਸ, ਸਿਟੀ ਕੌਂਸਲਰ ਲਈ ਜਿੰਮ ਮੈਕਡਾਵਲ ਅਤੇ ਸਕੂਲ ਟਰੱਸਟੀ ਲਈ ਹਰਜੋਤ ਗਿੱਲ ਆਦਿ ਲਿੰਡਾ ਜੈਫਰੀ ਦੀ ਇਸ ਰੈਲੀ ‘ਚ ਸ਼ਾਮਲ ਸਨ। ਇਸ ਮੌਕੇ ਲਿੰਡਾ ਜਾਫਰੀ ਨੇ ਬੋਲਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਅਤੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਹਨਾਂ ਨੂੰ ਕੌਂਸਲ ਵਿੱਚ ਸੁਹਿਰਦ ਟੀਮ ਦੀ ਲੋੜ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …