Breaking News
Home / ਕੈਨੇਡਾ / ਆਈ ਮੇਲਾ ਛੇ ਅਗਸਤ ਨੂੰ

ਆਈ ਮੇਲਾ ਛੇ ਅਗਸਤ ਨੂੰ

ਟੋਰਾਂਟੋ : ਆਈ ਮੇਲਾ ਨਿਆਗਰਾ ਫਾਲ਼ ਇਸ ਸਾਲ ਛੇ ਅਗਸਤ ਨੂੰ ਆਯੋਜਿਤ ਕੀਤਾ ਜਾ ਰਿਹਾ । ਨਿਆਗਰਾ ਦੀ ਫਾਲ਼ ਕੋਲ ਪੰਜਾਬੀ ਬੋਲੀਆਂ ਤੇ ਗਿੱਧਾ ਪਵੇਗਾ । ਢੋਲ ਦੇ ਡੱਗੇ ‘ਤੇ ਨਿਆਗਰਾ ਫਾਲ ਤੋਂ ਮਨਮੋਹਕ ਆਵਾਜਾਂ ਪੈਦਾ ਹੋਣਗੀਆਂ। ਮੇਲੇ ਦੇ ਪ੍ਰਬੰਧਕ ਬਲਜਿੰਦਰ ਤੰਬੜ ਨੇ ਦੱਸਿਆ ਕੈਨੇਡਾ ਵਿੱਚ ਮੇਲਾ ਛੇ ਅਗਸਤ ਨੂੰ ਨਿਆਗਰਾ ਫਾਲ਼ ਵਿੱਚ, ਹਰਜੀਤ ਹਰਮਨ, ਕਲੇਰ ਕੰਠ , ਹੈਰੀ ਸੰਧੂ ਤੇ ਆਤਮਾ ਬੁੱਢੇਵਾਲੀਆ ਤੇ ਅਮਨ ਰੋਜੀ, ਲਖਵਿੰਦਰ ਸੰਧੂ ਤੇ ਗੁਰਬੀਰ ਗੋਗੋ , ਰੰਜੋ ਧਾਲੀਵਾਲ ਆਦਿ ਹੋਰ ਕਲਾਕਾਰ ਮਨੋਰੰਜਨ ਕਰਨਗੇ। ‘ਗੋ ਕਨੇਡਾ’ ਵਾਲੇ ਬਲਜਿੰਦਰ ਸੇਖਾ ਦਾ ਕੈਨੇਡੀਅਨਾਂ ਵੱਲੋਂ ਪਹਿਲੀ ਜੁਲਾਈ ਨੂੰ ਵਿਸੇਸ ਗੀਤ ਨਾਲ ਕੈਨੇਡਾ ਤੇ ਪੰਜਾਬੀਅਤ ਭਾਰਤ ਦਾ ਨਾਮ ਉਚਾ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਗਿੱਧੇ ਭੰਗੜੇ ਦੀਆਂ ਟੀਮਾਂ ਵੱਡੀ ਗਿਣਤੀ ਵਿੱਚ ਭਾਗ ਲੈਣਗੀਆਂ। ਨਿਆਗਰਾ ਦੀ ਫਾਲ਼ ਦੇ ਨੇੜਲੇ ਪਾਰਕ ਵਿੱਚ ਦਾਖਲਾ ਮੁਫਤ ਹੈ ।

Check Also

ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ

ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …