ਬਰੈਂਪਟਨ : ਪੈਰਾਸ਼ੂਟ ਕੈਨੇਡਾ ਦੇ ਨਾਲ ਭਾਈਵਾਲੀ ਵਿਚ, ਸਿਟੀ ਆਫ ਬਰੈਂਪਟਨ ਇਕ ਮਜ਼ੇਦਾਰ ਅਤੇ ਜਾਣਕਾਰੀ ਭਰਪੂਰ ਤਰੀਕੇ ਨਾਲ ਸੁਰੱਖਿਆ ਬਾਰੇ ਜਾਗਰੂਕਤਾ ਵਧਾ ਰਹੀ ਹੈ। ਸ਼ੁੱਕਰਵਾਰ 27 ਮਈ ਨੂੰ ਸ਼ਾਮ 4.30 ਤੋਂ 8.30 ਵਜੇ ਤੱਕ ਸੈਂਚੁਰੀ ਗਾਰਡਨਸ ਰੈਕ੍ਰੀਏਸ਼ਨ ਸੈਂਟਰ ਵਿਖੇ ਮਸਤੀ ਭਰੀਆਂ, ਪਰਿਵਾਰਕ ਗਤੀਵਿਧੀਆਂ ਲਈ ਸਾਡੇ ਨਾਲ ਸ਼ਾਮਲ ਹੋਵੇ। ਨਿਵਾਸੀਆਂ ਨੂੰ ਜਾਣਕਾਰੀ ਬੂਥਾਂ ਦਾ ਦੌਰਾ ਕਰਕੇ ਅਤੇ ਇਕ ਹੋਰ ਕਲਾਇਬਿੰਗ ਕੰਧ ਅਤੇ ਹੋਰ ਮਜ਼ੇਦਾਰ ਗਤੀਵਿਧੀਆਂ ਦਾ ਆਨੰਦ ਮਾਣਦੇ ਹੋਏ ਬੱਚਿਆਂ ਦੀ ਸੁਰੱਖਿਆ ਬਾਰੇ ਜਾਣਨ ਲਈ ਸੱਦਾ ਦਿੱਤਾ ਜਾ ਰਿਹਾ ਹੈ। ਕਈ ਭਾਈਵਾਲ ਇਸ ਸ਼ੂਟ ਸੇਫ ਕਿਡਸ ਵੀਕ ਜੋ ਕਿ ਰਾਸ਼ਟਰੀ ਤੌਰ ‘ਤੇ 30 ਮਈ ਤੋਂ 5 ਜੂਨ ਤੱਕ ਚੱਲਦਾ ਹੈ, ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਵਿਚ ਸਿਟੀ ਦੀ ਮੱਦਦ ਕਰਨਗੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਐਨੀਮਲ ਸਰਵਿਸਿਜ਼, ਪੀਲ ਰੀਜ਼ਨਲ ਪੁਲਿਸ, ਪੀਲ ਪਬਲਿਕ ਹੈਲਥ, ਬਰੈਂਪਟਨ ਐਮਰਜੈਂਸੀ ਮੇਜਰਸ ਅਤੇ ਕਈ ਹੋਰ ਸਮੂਹਾਂ ਦੇ ਪ੍ਰਤੀਨਿਧੀ ਸੁਰੱਖਿਆ ਬਾਰੇ ਸੁਝਾਅ, ਜਾਣਕਾਰੀ ਅਤੇ ਚੀਜ਼ਾਂ ਦੇਣ ਲਈ ਮੌਜੂਦ ਹੋਣਗੇ। ਹਾਲਾਂਕਿ ਸਾਡੇ ਬੱਚਿਆਂ ਦੀ ਸੁਰੱਖਿਆ ਕਿਸੇ ਵੀ ਮਾਤਾ-ਪਿਤਾ ਲਈ ਤਰਜੀਹ ਹੁੰਦੀ ਹੈ-ਅਸੀਂ ਆਪਣੇ ਬੱਚਿਆਂ ਨਾਲ ਵਿਰਲੇ ਹੀ ਇਸ ਬਾਰੇ ਗੱਲ ਕਰਦੇ ਹਾਂ ਕਿ ਸੱਟਾਂ ਤੋਂ ਕਿਵੇਂ ਬਚਿਆ ਜਾਵੇ, ਬਰੈਂਪਟਨ ਦੀ ਮੇਅਰ ਲਿਲੰਡਾ ਜੈਫਰੀ ਨੇ ਕਿਹਾ।
ਉਹਨਾਂ ਨੇ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਅਸੀਂ ਇਕ ਮਜ਼ੇਦਾਰ ਅਤੇ ਅੰਤਰਕਿਰਿਆ ਵਾਲੇ ਤਰੀਕਿਆਂ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਾਂ ਜੋ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਲਾਭਕਾਰੀ ਹੋਵੇਗੀ ਅਤੇ ਇਕ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਬਣਾਏ ਰੱਖਣ ਵਿਚ ਉਹਨਾਂ ਦੀ ਮੱਦਦ ਕਰੇਗੀ। ਹੋਰ ਜਾਣਕਾਰੀ ਲਈ www.brampton.ca ‘ਤੇ ਜਾਓ।
ਬਰੈਂਪਟਨ ਨੇ ਬੱਚਿਆਂ ਦੀ ਸੁਰੱਖਿਆ ਲਈ ਜਾਗਰੂਕਤਾ ਵਧਾਈ
RELATED ARTICLES

