ਇਹ ਸਮਾਗਮ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗਮ ਇਸ ਵਾਰ ਸ਼ਨੀਵਾਰ 18 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਓਕਵਿਲ ਵਿਖੇ ਕਰਵਾਇਆ ਜਾ ਰਿਹਾ ਹੈ। ਬ੍ਰਹਿਮੰਡੀ-ਸ਼ਾਇਰ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਕਵੀ-ਦਰਬਾਰ ਦਾ ਇਹ ਸਮਾਗਮ ਬਾਅਦ ਦੁਪਹਿਰ 3.00 ਵਜੇ ਤੋਂ ਸ਼ਾਮ ਦੇ 6.00 ਵਜੇ ਤੱਕ ਹੋਵੇਗਾ।
ਸਮਾਗ਼ਮ ਦੌਰਾਨ ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ ਅਤੇ ਗਾਇਕ ਆਪਣੀਆਂ ਰਚਨਾਵਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਅਤੇ ਹੋਰ ਕਈ ਵਿਸ਼ਿਆਂ ਨਾਲ ਸਬੰਧਿਤ ਪੇਸ਼ ਕਰਨਗੇ। ਬਰੈਂਪਟਨ, ਮਿਸੀਸਾਗਾ, ਮਾਂਟਰੀਆਲ ਅਤੇ ਆਸ-ਪਾਸ ਦੇ ਹੋਰ ਸ਼ਹਿਰਾਂ ਤੋਂ ਬਹੁਤ ਸਾਰੇ ਵਿਦਵਾਨ ਕਵੀ ਸੱਜਣ ਇਸ ਸਮਾਗਮ ਵਿਚ ਸ਼ਿਰਤਕ ਕਰਨ ਲਈ ਪਹੁੰਚ ਰਹੇ ਹਨ।
ਪ੍ਰਬੰਧਕਾਂ ਵੱਲੋਂ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਆਏ ਮਹਿਮਾਨਾਂ ਦੇ ਲਈ ਸਨੈਕਸ, ਚਾਹ-ਪਾਣੀ ਅਤੇ ਖਾਣੇ ਦਾ ਉਮਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਸਮਾਗਮ ਵਿਚ ਪਹੁੰਚਣ ਲਈ ਸਾਰਿਆਂ ਨੂੰ ਖੁੱਲ੍ਹਾ-ਸੱਦਾ ਹੈ। ਇਸ ਸਮਾਗ਼ਮ ਦਾ ਸਥਾਨ Iroquois Ridge Community Centre, 1051 Glenashoton Drive, Oakville, Ontario L6H 6Z4 ਰੱਖਿਆ ਗਿਆ ਹੈ।
ਇਸ ਸਮਾਗ਼ਮ ਵਿਚ ਪਹੁੰਚਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਨਿੱਜੀ ਗੱਡੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਵਿਅੱਕਤੀਆਂ ਕੋਲ ਉੱਥੇ ਜਾਣ ਲਈ ਲੋੜੀਂਦਾ ਇੰਤਜ਼ਾਮ ਨਹੀਂ ਹੈ, ਉਹ ਇਸ ਦਿਨ ਬਾਅਦ ਦੁਪਹਿਰ ਠੀਕ 2.00 ਵਜੇ ਤੱਕ ਡਿਕਸੀ ਗੁਰੂਘਰ ਦੀ ਪਾਰਕਿੰਗ ਵਿਚ ਨਿਸ਼ਾਨ ਸਾਹਿਬ ਦੇ ਕੋਲ ਆ ਕੇ ਇਸ ਸੁਵਿਧਾ ਦਾ ਲਾਭ ਉਠਾ ਸਕਦੇ ਹਨ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਸਮਾਗ਼ਮ ਦੇ ਪ੍ਰਬੰਧਕਾਂ ਕੋਲੋਂ ਹੇਠ ਲਿਖੇ ਸੰਪਰਕ ਨੰਬਰਾਂ ‘ਤੇ ਫੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ: ਡਾ. ਪਰਗਟ ਸਿੰਘ ਬੱਗਾ (905-581-8901), ਗੁਰਿੰਦਰ ਸਿੰਘ ਮੱਲ੍ਹੀ (905-880-0772), ਜਰਨੈਲ ਸਿੰਘ ਮੱਲ੍ਹੀ (905-899-7779), ਤਲਵਿੰਦਰ ਸਿੰਘ ਮੰਡ (416-904-3500), ਮਲੂਕ ਸਿੰਘ ਕਾਹਲੋਂ (905-497-1216)