Breaking News
Home / ਕੈਨੇਡਾ / ਰੋਪੜ-ਮੋਹਾਲੀ ਸਾਲਾਨਾ ਪਿਕਨਿਕ 5 ਅਗਸਤ ਨੂੰ ਕੈਲਸੋ ਪਾਰਕ ਦੇ ਏਰੀਆ 4 ਵਿੱਚ

ਰੋਪੜ-ਮੋਹਾਲੀ ਸਾਲਾਨਾ ਪਿਕਨਿਕ 5 ਅਗਸਤ ਨੂੰ ਕੈਲਸੋ ਪਾਰਕ ਦੇ ਏਰੀਆ 4 ਵਿੱਚ

ਮਿਲਟਨ : ਰੋਪੜ-ਮੋਹਾਲੀ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁੱਸੜ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਦੋ ਸਾਲ ਦੇ ਵਕਫੇ ਮਗਰੋਂ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਕੈਲਸੋ ਪਾਰਕ ਦੇ ਏਰੀਆ 4 ਵਿੱਚ ਮਿਤੀ 5 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 11:00 ਤੋਂ 6:00 ਵਜੇ ਤੱਕ ਮਨਾਈ ਜਾਵੇਗੀ।
ਪਾਰਕ ਦਾ ਅਡਰੈਸ 5234 ਕੈਲਸੋ ਰੋਡ (ਟਰਮੇਨ ਅਤੇ ਕੈਲਸੋ ਇੰਟਰਸੈਕਸ਼ਨ) Tremaine & Kelso Road Intersection ਹੈ । ਜ਼ਿਲ੍ਹਾ ਰੋਪੜ, ਮੋਹਾਲੀ, ਹਲਕਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਸਮੇਤ ਇਲਾਕੇ ਦੇ ਗਵਾਂਢੀ ਪਰਿਵਾਰਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਖਾਣ-ਪੀਣ ਦਾ ਪ੍ਰਬੰਧ ਇਲਾਕੇ ਦੇ ਪ੍ਰਸਿਧ ਰੈਸਟੋਰੈਂਟ ਸਪਾਈਸ ਕਲਚਰ ਵੱਲੋਂ ਹੋਵੇਗਾ।
ਇਸ ਦੌਰਾਨ ਗਿੱਧਾ, ਭੰਗੜਾ, ਰੱਸਾ-ਕਸ਼ੀ, ਕੁਰਸੀ ਦੌੜ, ਬੱਚਿਆਂ ਦੀਆਂ ਖੇਡਾਂ, ਵਾਲੀਬਾਲ ਤੇ ਗੀਤ ਸੰਗੀਤ ਆਦਿ ਦੇ ਮਨੋਰੰਜਨ ਬਾਅਦ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਪ੍ਰੋਗਰਾਮ ਦੇ ਅੰਤ ਵਿੱਚ ਗਰਮਾ-ਗਰਮ ਜਲੇਬੀਆਂ ਵਰਤਣਗੀਆਂ। ਕਿਸੇ ਵੀ ਅਭਿਲਾਸ਼ੀ ਨੇ ਕੋਈ ਇਨਾਮ ਸਪੋਂਸਰ ਕਰਨਾ ਹੋਵੇ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਅਮਰ ਸਿੰਘ ਤੁੱਸੜ ਨੂੰ 416-300-4091, ਸਰਬਜੀਤ ਸਿੰਘ 647-300-1341, ਜਗਜੀਤ ਸਿੰਘ ਸਾਚਾ 416-720-3642, ਸੁੱਚਾ ਸਿੰਘ ਸੋਮਲ 647-718-8114, ਗੁਰਦੀਪ ਸਿੰਘ 905-452-2171, ਸੁਰਜੀਤ ਸਿੰਘ ਜਟਾਣਾ 416-271-4271

 

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …