ਬਰੈਂਪਟਨ/ਜਰਨੈਲ ਸਿੰਘ ਮਠਾੜੂ : ਆਰ ਐਸ ਐਫ ਓ ਬਰੈਂਪਟਨ (ਕੈਨੇਡਾ) ਵੱਲੋਂ ਹਰ ਵਾਰ ਦੀ ਤਰ੍ਹਾਂ ਆਪਣਾ ਸਪਤਾਹਿਕ ਸਮਾਗਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੰਗਰਾਦ ਦਾ ਦਿਹਾੜਾ ਰਾਮਗੜ੍ਹੀਆ ਭਵਨ ਦੇ ਭਾਈ ਲਾਲੋ ਜੀ ਦੀਵਾਨ ਹਾਲ ਵਿੱਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਫਾਉਂਡੇਸ਼ਨ ਮੈਂਬਰ ਤੇ ਉਹਨਾਂ ਦੇ ਪਰਿਵਾਰ ਬੱਚਿਆਂ ਸਮੇਤ ਸ਼ਾਮਲ ਹੋਏ।
ਇਸ ਮੌਕੇ ਹਜੂਰੀ ਰਾਗੀ ਭਾਈ ਜਸਪਾਲ ਸਿੰਘ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਦਾ ਰਸਭਿੰਨਾ ਗਾਇਨ ਕੀਤਾ ਤੇ ਸਾਰੀ ਸੰਗਤ ਨੇ ਖੂਬ ਅਨੰਦ ਮਾਣਿਆ। ਇੰਗਲੈਂਡ ਤੋਂ ਪਧਾਰੇ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਵੀ ਗੁਰਬਾਣੀ ਸ਼ਬਦ ਗਾ ਕੇ ਆਪਣੀ ਹਾਜਰੀ ਲਵਾਈ। ਰਣਜੀਤ ਸਿੰਘ ਲਾਲ ਨੇ ਵੀ ਧਾਰਮਿਕ ਗੀਤ ਸੁਣਾ ਕੇ ਵਾਹ ਵਾਹ ਖੱਟੀ।
ਪ੍ਰਬੰਧਕਾਂ ਅਤੇ ਸੰਗਤ ਵੱਲੋਂ ਵੀ ਬਣਦਾ ਮਾਣ ਸਨਮਾਨ ਵੀ ਦਿੱਤਾ ਗਿਆ। ਇਸ ਸ਼ੁਭ ਮੌਕੇ ‘ਤੇ ਚੇਅਰਮੈਨ ਦਲਜੀਤ ਸਿੰਘ ਗੈਦੂ ਅਤੇ ਸਮੂਹ ਗੈਦੂ ਪਰਿਵਾਰ ਵੱਲੋਂ ਅਕਾਲ ਪੁਰਖ ਦੀਆਂ ਬਖਸ਼ਿਸ ਕੀਤੀਆਂ ਦਾਤਾਂ ਦੇ ਸ਼ੁਕਰਾਨੇ ਵੱਜੋਂ ਧੁਰ ਕੀ ਬਾਣੀ ਦੇ ਸਹਿਜ ਪਾਠ ਦੇ ਭੋਗ ਵੀ ਪਾਏ ਗਏ।
ਇਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਵਿਸ਼ੇਸ ਤੌਰ ‘ਤੇ ਪਹੁੰਚੇ ਤਿੰਨ ਪਰਿਵਾਰਾਂ ਦਾ ਵੀ ਰਾਮਗੜੀਆ ਸਿੱਖ ਫਾਉਂਡੇਸ਼ਨ ਵੱਲੋਂ ਮੌਮੈਂਟੋ ਅਤੇ ਸਿਰੋਪੇ ਨਾਲ ਸਨਮਾਨਤ ਕੀਤਾ ਗਿਆ, ਜਿਨਾਂ ਵਿੱਚ ਨਰਿੰਦਰ ਸਿੰਘ ਕੌਂਸਲ , ਮਨਜੀਤ ਕੌਰ, ਬਲਜੀਤ ਕੌਰ ਦੇ ਨਾਮ ਸ਼ਮਲ ਹਨ। ਇੰਗਲੈਂਡ ਤੋਂ ਪਧਾਰੇ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੌਕੇ ਫਾਉਂਡੇਸ਼ਨ ਚੇਅਰਮੈਨ ਦਲਜੀਤ ਸਿੰਘ ਗੈਦੂ, ਮੀਤ ਚੇਅਰਮੈਨ ਜਸਵੀਰ ਸਿੰਘ ਸੈਂਹਬੀ, ਜਨਰਲ ਸਕੱਤਰ ਹਰਦਿਆਲ ਸਿੰਘ ਝੀਤਾ, ਜਰਨੈਲ ਸਿੰਘ ਮਠਾੜੂ, ਗੁਰਚਰਨ ਸਿੰਘ ਡੁੱਬਈ, ਹਰਪਾਲ ਸਿੰਘ ਮਠਾੜੂ, ਸ਼ਵਿੰਦਰ ਸਿੰਘ ਕਲਸੀ, ਕੁਲਦੀਪ ਸਿੰਘ ਮੁੰਡੇ, ਸਤਬੀਰ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ, ਸਤਨਾਮ ਸਿੰਘ ਗੈਦੂ, ਇੰਦਰਪਾਲ ਸਿੰਘ ਗੈਦੂ, ਵਿਕਰਮ ਸਿੰਘ ਖੁਰਲ, ਜਲੌਰ ਸਿੰਘ ਖੁਰਲ, ਜਤਿੰਦਰ ਸਿੰਘ ਸੈਂਹਬੀ ਸਾਰੇ ਪਰਿਵਾਰਾਂ ਸਮੇਤ ਹਾਜਰ ਸਨ। ਉਪਰੰਤ ਇਕ ਵਿਸ਼ੇਸ ਮੀਟਿੰਗ ਵੀ ਕੀਤੀ ਗਈ ਜਿਸ ਵਿਚ ਸਾਰੇ ਹਾਜਰ ਮੈਂਬਰ ਸਾਹਿਬਾਨ ਅਤੇ ਉਹਨਾਂ ਨਾਲ ਆਏ ਪਰਿਵਾਰਾਂ ਦਾ ਸਮੇ ਸਿਰ ਪਹੁੰਚਣ ‘ਤੇ ਧੰਨਵਾਦ ਵੀ ਕੀਤਾ ਗਿਆ ਅਤੇ ਆਰ ਐਸ ਐਫ ਓ ਦੀ ਸਲਾਨਾ ਪਰਿਵਰਕ ਮਿਲਣੀ (ਪਿਕਨਿਕ) ਦੀ ਤਾਰੀਕ ਦਾ ਐਲਾਨ ਵੀ ਕੀਤਾ ਗਿਆ ਜੋ ਕਿ 27 ਅਗਸਤ 2023 ਦਿਨ ਐਤਵਾਰ ਨੂੰ ਹੋਵੇਗੀ। ਅੰਤ ਵਿੱਚ ਸਾਰੇ ਆਏ ਮਹਿਮਾਨਾਂ ਲਈ ਵਿਸ਼ੇਸ ਤੌਰ ‘ਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਸਾਰਿਆਂ ਨੇ ਭਰਪੂਰ ਅਨੰਦ ਮਾਣਿਆ। ਹੋਰ ਵਧੇਰੇ ਜਾਣਕਾਰੀ ਦਲਜੀਤ ਸਿੰਘ ਗੈਦੂ ਤੋਂ 416-305-9878 ਪ੍ਰਾਪਤ ਕੀਤੀ ਜਾ ਸਕਦੀ ਹੈ।