Breaking News
Home / ਕੈਨੇਡਾ / ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਇਨਫਰਾਸਟਰੱਕਚਰ ਫੰਡ਼ ਦਾ ਪਰਿਵਾਰਾਂ ‘ઑਤੇ ਬਹੁਤ ਵਧੀਆ ਅਸਰ : ਸੋਨੀਆ ਸਿੱਧੂ

ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਇਨਫਰਾਸਟਰੱਕਚਰ ਫੰਡ਼ ਦਾ ਪਰਿਵਾਰਾਂ ‘ઑਤੇ ਬਹੁਤ ਵਧੀਆ ਅਸਰ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਫੈੱਡਰਲ ਸਰਕਾਰ ਦੀ ਬੱਚਿਆਂ ਦੀ ਪੜ੍ਹਾਈ ਜਲਦੀ ਸ਼ੁਰੂ ਕਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਬਰੈਂਪਟਨ ਦੇ ਪਰਿਵਾਰਾਂ ‘ઑਤੇ ਬਹੁਤ ਵਧੀਆ ਅਸਰ ਛੱਡ ਰਹੀ ਹੈ। ਇਹ ਬੱਚਿਆਂ ਦੇ ਮਾਪਿਆਂ, ਖ਼ਾਸ ਤੌਰ ‘ઑਤੇ ਉਨ੍ਹਾਂ ਦੀਆਂ ਮਾਵਾਂ ਨੂੰ ਆਪਣੇ ਕੰਮਾਂ ਵਿੱਚ ਦੁਬਾਰਾ ਸ਼ਾਮਲ ਹੋਣ ਅਤੇ ਕੈਨੇਡਾ ਦੇ ਅਰਥਚਾਰੇ ਨੂੰ ਅੱਗੇ ਵਧਾਉਣ ਵਿੱਚ ਸਹਾਈ ਸਾਬਤ ਹੋਵੇਗੀ।
ਐੱਮ.ਪੀ. ਸੋਨੀਆ ਸਿੱਧੂ ਨੇ ਬੜੇ ਉਤਸ਼ਾਹ ਨਾਲ ਇਹ ਦੱਸਿਆ ਕਿ ਕੈਨੇਡਾ ਦੇ ਅੱਧੇ ਪ੍ਰੋਵਿੰਸਾਂ ਅਤੇ ਟੈਰੀਟਰੀਆਂ ਨੇ ਬੱਚਿਆਂ ਦੀ ਸੰਭਾਲ ਲਈ ਪਰਿਵਾਰਾਂ ਨੂੰ 10 ਡਾਲਰ ਰੋਜ਼ਾਨਾ ਦੇਣ ਦਾ ਆਪਣਾ ਟੀਚਾ ਪਹਿਲਾਂ ਹੀ ਪੂਰਾ ਕਰ ਲਿਆ ਹੈ ਅਤੇ ਆਉਂਦੇ ਤਿੰਨ ਸਾਲਾਂ ਵਿਚ ਇਹ ਕੰਮ ਹੋਰ ਵੀ ਤੇਜ਼ੀ ਨਾਲ ਹੋਣ ਦੀ ਆਸ ਹੈ।
ਬਾਕੀ ਰਹਿੰਦੇ ਪ੍ਰੋਵਿੰਸਾਂ ਤੇ ਟੈਰੀਟਰੀਆਂ ਵਿੱਚ ਬੱਚਿਆਂ ਨੂੰ ਸੰਭਾਲਣ ਦੀਆਂ ਫ਼ੀਸਾਂ ਅੱਧੀਆਂ ਕਰ ਦਿੱਤੀਆਂ ਗਈਆਂ ਹਨ ਅਤੇ 2026 ਤੱਕ ਪਰਿਵਾਰਾਂ ਨੂੰ ਬੱਚਿਆਂ ਲਈ 10 ਡਾਲਰ ਪ੍ਰਤੀ ਦਿਨ ਦੇਣ ਦਾ ਟੀਚਾ ਵੀ ਪੂਰਾ ਕਰ ਲਿਆ ਜਾਏਗਾ।
ਐੱਮ.ਪੀ. ਸੋਨੀਆ ਸਿੱਧੂ ਵੱਲੋਂ ਸਰਕਾਰ ਦੇ ਇਸ ਉਪਰਾਲੇ ਨੂੰ ਅੱਗੇ ਵਧਾਉਣ ਲਈ ਉਸ ਦੇ ઑਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਇਨਫ਼ਰਾਸਟਰੱਕਰ ਫ਼ੰਡ਼ ਦਾ ਸੁਆਗ਼ਤ ਕੀਤਾ ਗਿਆ ਹੈ ਜਿਸ ਦਾ ਮੰਤਵ ਪਰਿਵਾਰਾਂ ਦੇ ਬੱਚਿਆਂ ਦੀ ਸੰਭਾਲ ਲਈ ਪਬਲਿਕ ਅਤੇ ਨਾੱਟ ਫ਼ਾਰ ਪਰਾਫ਼ਿਟ ਅਦਾਰਿਆਂ ਦੇ ਸੰਚਾਲਕਾਂ ਨੂੰ ਬੱਚਿਆਂ ਲਈ ਅਫ਼ੋਰਡੇਬਲ ਚਾਈਲਡ ਕੇਅਰ ਦੇਣਾ, ਰੀਅਲ ਅਸਟੇਟ ਦੀ ਸਹੂਲਤ ਦੇਣਾ ਅਤੇ ਇਮਾਰਤੀ ਸਾਜ਼ੋ-ਸਮਾਨ ਆਦਿ ਪ੍ਰਦਾਨ ਕਰਨਾ ਸ਼ਾਮਲ ਹੈ।
ਕਮਿਊਨਿਟੀਆਂ ਵਿੱਚ ਬੱਚਿਆਂ ਦੀ ਸੰਭਾਲ ਲਈ ਪ੍ਰੋਵਿੰਸਾਂ ਅਤੇ ਟੈਰੀਟਰੀਆਂ ਵੱਲੋਂ ਪਰਿਵਾਰਾਂ ਨੂੰ ਨਵੀਆਂ ਸਹੂਲਤਾਂ ਦੇਣ ਲਈ ਜੋ ਉਨ੍ਹਾਂ ਨੂੰ ਇਸ ਸਮੇਂ ਉਪਲੱਭਧ ਨਹੀਂ ਹਨ, ਦੇ ਇਸ ਉਤਸ਼ਾਹਜਨਕ ਉਪਰਾਲੇ ਉੱਪਰ ਸਰਕਾਰ ਵੱਲੋਂ ਹੋਰ 625 ਡਾਲਰ ਖ਼ਰਚ ਕੀਤੇ ਜਾਣਗੇ।
ਇਹ ઑਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਇਨਫ਼ਰਾਸਟਰੱਕਰ ਫ਼ੰਡ਼ ਪੇਂਡੂ ਅਤੇ ਦੂਰ-ਦੁਰਾਡੇ ਦੇ ਖ਼ੇਤਰਾਂ ਵਿਚ ਰਹਿਣ ਵਾਲਿਆਂ, ਘੱਟ ਆਮਦਨ ਵਾਲਿਆਂ, ਇੰਡੀਜੀਨੀਅਸ ਲੋਕਾਂ, ਘੱਟ ਗਿਣਤੀ ਭਾਸ਼ਾਈ ਲੋਕਾਂ, ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ, ਅਪੰਗ ਬੱਚਿਆਂ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਾਲਿਆਂ ਲਈ ਖ਼ਰਚਿਆ ਜਾਏਗਾ। ਐੱਮ.ਪੀ. ਸਿੱਧੂ ਭਲੀ-ਭਾਂਤ ਸਮਝਦੇ ਹਨ ਕਿ ਬਹੁਤ ਸਾਰੇ ਮਾਪਿਆਂ ਲਈ ਆਪਣੇ ਬੱਚਿਆਂ ਲਈ ਨਵੀਆਂ ਸਪੇਸਾਂ ਲੱਭਣੀਆਂ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੋਣਗੀਆਂ ਅਤੇ ਇਸ ਦੇ ਲਈ ਲੰਮੀਆਂ ਉਡੀਕ-ਸੂਚੀਆਂ ਹੋਣਗੀਆਂ।
ਇਸ ਲਈ ਨਵੀਆਂ ਸਪੇਸਾਂ ਪੈਦਾ ਕਰਨ ਦੇ ਇਸ ਕੰਮ ਨੂੰ ਫ਼ੈੱਡਰਲ ਚਾਈਲਡ ਕੇਅਰ ਪਲੈਨ ਦਾ ਹਿੱਸਾ ਬਣਾਇਆ ਗਿਆ ਹੈ।
ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਇਨਫ਼ਰਾਸਟਰੱਕਰ ਫ਼ੰਡ ਚਾਈਲਡ ਕੇਅਰ ਦੇਣ ਵਾਲਿਆਂ ਨੂੰ ਸਪੋਰਟ ਕਰੇਗਾ ਤਾਂ ਜੋ ਉਹ ਲੋੜਵੰਦਾਂ ਨੂੰ ਉੱਚ-ਦਰਜੇ ਦੀਆਂ ਲਚਕਦਾਰ ਅਰਲੀ ਲਰਨਿੰਗ ਅਤੇ ਚਾਈਲਡ ਕੇਅਰ ਦੀਆਂ ਸਹੂਲਤਾਂ ਪ੍ਰਦਾਨ ਕਰ ਸਕਣ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …