ਨਾਰਥ ਯਾਰਕ : ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਚੇਅਰਮੈਨ ਲਹਿੰਬਰ ਸਿੰਘ ਸ਼ੌਕਰ ਅਤੇ ਕਲੱਬ ਪ੍ਰਧਾਨ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਨੇ ਕਲੱਬ ਦੀ 22 ਜੂਨ ਨੂੰ ਹੋਈ ਡਾਈਰੈਕਟਰਜ਼ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਨੈਡਾ ਦਾ 151ਵਾਂ ਜਨਮ ਦਿਵਸ ਬੜੀ ਧੂਮਧਾਮ ਨਾਲ 8 ਜੁਲਾਈ 2018 ਨੂੰ 30 ਲੇਥ ਬਰਿਜ ਡਰਾਈਵ, 2250 ਨਾਰਥ ਪਾਰਕ ( ਜੇ ਬੀ ਟ੍ਰਾਂਸਪੋਰਟ ਯਾਰਡ) ਵਿਖੇ ਮਨਾਇਆ ਜਾਵੇਗਾ। ਅੱਠ ਜੁਲਾਈ ਦਿਨ ਐਤਵਾਰ ਨੂੰ ਠੀਕ 11.30 ਵਜੇ ਕੈਨੇਡਾ ਦਾ ਝੰਡਾ ਲਹਿਰਾਉਣ ਨਾਲ ਸ਼ੁਰੂ ਹੋਇਆ ਮੇਲਾ ਸ਼ਾਮ 3 ਵਜੇ ਤੱਕ ਚੱਲੇਗਾ। ਸਾਡੇ ਭਾਈਚਾਰੇ ਦੇ ਸਾਰੇ ਐਮ ਪੀ, ਐਮ ਪੀ ਪੀ, ਕੌਂਸਲਰ, ਮੇਅਰ ਬਰੈਂਪਟਨ, ਸਾਰੀਆਂ ਕਲੱਬਾਂ ਦੇ ਮੈਂਬਰ, ਔਹਦੇਦਾਰਾਂ ਸਮੇਤ ਟ੍ਰੀਲਾਈਨ ਕਲੱਬ ਦੇ ਸਾਰੇ ਭੈਣ ਭਰਾ ਮੈਂਬਰਾਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਮਨੋਰੰਜਨ ਭਰਪੂਰ ਮੇਲੇ ਵਿੱਚ ਹੋਰ ਵੀ ਮਾਣਯੋਗ ਰਾਜਨੀਤਕ ਅਤੇ ਸਮਾਜਕ ਹਸਤੀਆਂ ਸ਼ਾਮਲ ਹੋ ਕੇ ਇਸ ਦੀ ਰੌਣਕ ‘ਚ ਵਾਧਾ ਕਰਨਗੀਆਂ।
ਖਾਣ ਪੀਣ ਦੇ ਖੁੱਲ੍ਹੇ ਪ੍ਰਬੰਧ ਦੇ ਨਾਲ ਨਾਲ ਮਨੋਰੰਜਨ ਲਈ ਕਵਿਤਾ, ਗੀਤ ਸੰਗੀਤ, ਗਿੱਧਾ ਆਦਿ ਦਾ ਦੌਰ ਵੀ ਚੱਲੇਗਾ। ਟ੍ਰੀਲਾਈਨ ਕਲੱਬ ਦੀ ਪ੍ਰਬੰਧਕ ਕਮੇਟੀ ਸਾਰਿਆਂ ਦੇ ਪਹੁੰਚਣ ਦੀ ਉਡੀਕ ਕਰੇਗੀ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲਹਿੰਬਰ ਸਿੰਘ (ਚੇਅਰਮੈਨ) 647 998 6259, ਜਗਜੀਤ ਸਿੰਘ ਗਰੇਵਾਲ (ਪ੍ਰਧਾਨ) 647 572 2435, ਦਰਬਾਰਾ ਸਿੰਘ ਗਰੇਵਾਲ (ਵਾਈਸ ਪ੍ਰਧਾਨ) 905 793 6057, ਡਾ. ਜੀਤ ਸਿੰਘ ਵਿਰਕ (ਚੀਫ ਐਡਵਾਈਜਰ) 905 794 4357, ਲਛਮਣ ਸਿੰਘ ਥਿੰਦ (ਡਾਈਰੈਕਟਰ ਕੈਸ਼) 905 794 8711
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …