ਟੋਰਾਂਟੋ/ਬਿਊਰੋ ਨਿਊਜ਼ : ਵਿਸ਼ਵ ਸ਼ਾਂਤੀ ਅਤੇ ਮਾਨਵਤਾ ਦੇ ਭਲੇ ਵਿਚ ਸਿੱਖਾਂ ਦੇ ਯੋਗਦਾਨ ਅਤੇ ਯਤਨਾਂ ‘ਤੇ ਨਜ਼ਰ ਮਾਰਨ ਲਈ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਨੇ ਸਾਰੇ ਬੁੱਧੀਜੀਵੀਆਂ ਨੂੰ ਅੰਤਰਰਾਸ਼ਟਰੀ ਸੈਮੀਨਾਰ ਲਈ ਸੱਦਾ ਦਿੱਤਾ ਹੈ।
ਡਾ. ਕੁਲਜੀਤ ਸਿੰਘ ਜੰਜੂਆ ਚੇਅਰਮੈਨ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਅਤੇ ਜਸਬੀਰ ਸਿੰਘ ਬੋਪਾਰਾਏ ਕੋਆਰਡੀਨੇਟਰ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਨੇ ਦੱਸਿਆ ਕਿ ਸੈਮੀਨਾਰ 23 ਜੂਨ, 2017 ਦਿਨ ਸ਼ੁੱਕਰਵਾਰ ਨੂੰ ਸ਼ਾਮ 6.00 ਵਜੇ ਪੀਅਰਸਨ ਕਨਵੈਨਸ਼ਨ ਸੈਂਟਰ, 2638 ਸਟੀਲਸ ਐਵੇਨਿਊ ਈਸਟ, ਬਰੈਂਪਟਨ ON L6T 4L7 ਕੈਨੇਡਾ ਵਿਚ ਆਯੋਜਿਤ ਹੋ ਰਿਹਾ ਹੈ। ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸੰਸਦ ਮੈਂਬਰ ਕਮਲ ਖਹਿਰਾ, ਐਮਪੀਪੀ ਹਰਿੰਦਰ ਮੱਲ੍ਹੀ, ਐਮਪੀਪੀ ਵਿੱਕ ਢਿੱਲੋਂ ਹਾਜ਼ਰ ਹੋਣਗੇ। ਸੈਮੀਨਾਰ ਵਿਚ ਡਾ. ਦਵਿੰਦਰਪਾਲ ਸਿੰਘ ਮਿਸੀਸਾਗਾ, ਡਾ. ਦਵਿੰਦਰ ਸਿੰਘ ਚਾਹਲ ਮਾਂਟ੍ਰੀਆਲ, ਡਾ. ਗੁਰਦੇਵ ਸਿੰਘ ਸੰਘਾ ਕਿਚਨਰ, ਡਾ.ਦਵਿੰਦਰ ਸਿੰਘ ਸੇਖੋਂ ਹੈਮਿਲਟਨ, ਡਾ. ਕੁਲਦੀਪ ਸਿੰਘ ਕੈਲੀਫੋਰਨੀਆ, ਡਾ.ਮੁਹੰਮਦ ਸਲੀਮ ਲਾਹੌਰ (ਪਾਕਿਸਤਾਨ), ਡਾ. ਬਲਵਿੰਦਰਜੀਤ ਕੌਰ ਭੱਟੀ ਪਟਿਆਲਾ (ਭਾਰਤ), ਰਣਬੀਰ ਸਿੰਘ ਪਰਹਾਰ ਮਰਖਮ ਅਤੇ ਪਿਆਰਾ ਸਿੰਘ ਕੁੱਦੋਵਾਲ ਬਰੈਂਪਟਨ ਆਪਣੇ ਰਿਸਰਚ ਪਰਚੇ ਪੜ੍ਹਨਗੇ। ਪ੍ਰੋਗਰਾਮ ਦੌਰਾਨ ਸੇਵਾ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਦੇਣ ਲਈ ਡਾ. ਇੰਦਰਜੀਤ ਕੌਰ ਜੀ, ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਨੂੰ ਇੰਟਰਨੈਸ਼ਨਲ ਸ਼੍ਰੋਮਣੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …