ਹਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਭਾਰਤੀ ਫੌਜ : ਜੇਤਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਡੋਕਲਾਮ ਵਿਚ ਵਧਦੇ ਤਣਾਅ ਅਤੇ ਲਗਾਤਾਰ ਧਮਕੀਆਂ ਤੋਂ ਬਾਅਦ ਭਾਰਤ ਨੇ ਚੀਨ ਨੂੰ ਸਖਤ ਸੁਨੇਹਾ ਦਿੱਤਾ ਹੈ। ਅਰੁਣ ਜੇਤਲੀ ਨੇ ਰਾਜ ਸਭਾ ਵਿਚ ਕਿਹਾ ਕਿ ਭਾਰਤੀ ਫੌਜ ਦੇਸ਼ ਦੀ ਸੁਰੱਖਿਆ ਲਈ ਹਰ ਚੁਣੌਤੀ ਦਾ ਸਾਹਮਣਾ ਕਰ ਸਕਦੀ ਹੈ। ਅਸੀਂ 1962 ਦੀ ਲੜਾਈ ਤੋਂ ਸਬਕ ਲਿਆ। ਪਿਛਲੇ ਸਮੇਂ ਦੌਰਾਨ ਭਾਰਤ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। 1965 ਅਤੇ 1971 ਦੀ ਜੰਗ ਤੋਂ ਬਾਅਦ ਭਾਰਤੀ ਫੌਜ ਮਜ਼ਬੂਤ ਹੋਈ ਹੈ। ਅਰੁਣ ਜੇਤਲੀ ਮਹਾਤਮਾ ਗਾਂਧੀ ਦੇ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ‘ਤੇ ਬੋਲ ਰਹੇ ਸਨ। ਚੇਤੇ ਰਹੇ ਕਿ ਸਿੱਕਮ ਸੈਕਟਰ ਵਿਚ ਭੂਟਾਨ ਨੇੜੇ ਚੀਨ ਇਕ ਸੜਕ ਬਣਾਉਣਾ ਚਾਹੁੰਦਾ ਹੈ ਅਤੇ ਭਾਰਤ ਇਸਦਾ ਵਿਰੋਧ ਕਰਦਾ ਆ ਰਿਹਾ ਹੈ। ਕਰੀਬ ਦੋ ਮਹੀਨਿਆਂ ਤੋਂ ਇਸ ਇਲਾਕੇ ਵਿਚ ਭਾਰਤ ਅਤੇ ਚੀਨ ਫੌਜਾਂ ਆਹਮੋ-ਸਾਹਮਣੇ ਹਨ।