Home / ਕੈਨੇਡਾ / ਬਰੈਂਪਟਨ ਵੈਸਟ ਦੇ ਬਜ਼ੁਰਗਾਂ ਨੂੰ ਕਮਿਊਨਿਟੀ ਵਿਚ ਸਰਗਰਮ ਰਹਿਣ ਲਈ ਓਨਟਾਰੀਓ ਸਰਕਾਰ ਵੱਲੋਂ ਮੱਦਦ : ਵਿੱਕ ਢਿੱਲੋਂ

ਬਰੈਂਪਟਨ ਵੈਸਟ ਦੇ ਬਜ਼ੁਰਗਾਂ ਨੂੰ ਕਮਿਊਨਿਟੀ ਵਿਚ ਸਰਗਰਮ ਰਹਿਣ ਲਈ ਓਨਟਾਰੀਓ ਸਰਕਾਰ ਵੱਲੋਂ ਮੱਦਦ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ 2018 ਸੀਨੀਅਰਜ਼ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਲਈ ਅਰਜੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਗ੍ਰਾਂਟ ਬਜ਼ੁਰਗਾਂ ਨੂੰ ਕਮਿਊਨਿਟੀ ਦੇ ਲੋਕਾਂ ਨਾਲ ਜੁੜੇ ਰਹਿਣ ਲਈ, ਕੁਝ ਨਵੇਂ ਹੁਨਰ ਸਿੱਖਣ ਲਈ ਅਤੇ ਤੰਦਰੁਸਤ ਜ਼ਿੰਦਗੀ ਬਣਾਉਣ ਲਈ ਪ੍ਰਦਾਨ ਕੀਤੀ ਜਾਂਦੀ ਹੈ। ਬਰੈਂਪਟਨ ਵੈਸਟ ਵਿਚ ਜਿਹੜੀਆਂ ਸੰਸਥਾਵਾਂ ਸੀਨੀਅਰਜ਼ ਪ੍ਰੋਗਰਾਮ ਪ੍ਰਦਾਨ ਕਰਦੀਆਂ ਹਨ ਉਹ ਇਸ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ। ਇਹ ਅਰਜ਼ੀਆਂ ਨੂੰ ਜਮਾਂ ਕਰਵਾਉਣ ਦੀ ਆਖਰੀ ਤਾਰੀਖ ਨਵੰਬਰ 30, 2017 ਹੈ ਅਤੇ ਇਹਨਾਂ ਨੂੰ ਆਨਲਾਈਨ ਭਰਿਆ ਜਾ ਸਕਦਾ ਹੈ। ਜਿਆਦਾ ਜਾਣਕਾਰੀ ਲਈ ਹੇਠ ਲਿਖੇ ਨੰਬਰ ‘ਤੇ ਕਾਲ ਜਾਂ ਈਮੇਲ ਕਰੋ: 1-833-SCG INFO (1-833-724-4636) or by emailing seniorscommunitygrant@ontario.ca ਓਨਟਾਰੀਓ ਸਰਕਾਰ ਇਸ ਗ੍ਰਾਂਟ ਰਾਹੀਂ ਸੀਨੀਅਰਜ਼ ਵਿਚ ਸਮਾਜਿਕ ਸ਼ਾਮਲਤਾ, ਸਵੈਸੇਵਾ ਅਤੇ ਭਾਈਚਾਰੇ ਦੀ ਸ਼ਮੂਲੀਅਤ ਵਧਾਉਣ ਲਈ ਉਤਸਾਹ ਦਿੰਦੀ ਹੈ। ਸੀਨੀਅਰ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਓਨਟਾਰੀਓ ਸੂਬੇ ਦਾ ਇਕੋ ਅਜਿਹੇ ਪ੍ਰੋਗਰਾਮ ਹੈ ਜੋ ਕੇਵਲ ਬਜ਼ੁਰਗਾਂ ਲਈ ਹੀ ਸਮਰਪਿਤ ਹੈ। ਪੰਜਾਂ ਸਾਲਾਂ ਤੋਂ ਚੱਲ ਰਿਹੇ ਇਸ ਪ੍ਰੋਗਰਾਮ ਦੁਆਰਾ ਸੂਬੇ ਵਿਚ ਅਜੇ ਤੱਕ ਕੁੱਲ 1300 ਪ੍ਰੋਜੇਕਟਾਂ ਨੂੰ ਸਮਰਥਨ ਮਿਲਿਆ ਹੈ ਜਿਸ ਵਿਚ ਤਕਰੀਬਨ ਸੱਤ ਮਿਲਿਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਅਤੇ 435000 ਬਜੁਰਗਾਂ ਨੂੰ ਮਦਦ ਮਿਲੀ ਹੈ।ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ” ਸੀਨੀਅਰ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਇਕ ਬਹੁਤ ਹੀ ਸਫਲ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿਸਤਾਰ ਨਾਲ ਮੈਂ ਬਰੈਂਪਟਨ ਵੈਸਟ ਦੇ ਬਜੁਰਗਾਂ ਲਈ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿਉੰਕਿ ਇਹ ਪ੍ਰੋਗਰਾਮ ਨਾ ਕਿ ਸਿਰਫ ਰੁੱਝਿਆ ਰਖਦਾ ਹੈ ਬਲਕਿ ਸਾਡੇ ਬਜੁਰਗਾਂ ਨੂੰ ਆਪਸ ਵਿਚ ਜੋੜਦਾ ਵੀ ਹੈ।

Check Also

ਕਿਸਾਨਾਂ ਦੇ ਹੱਕ ਵਿੱਚ ਆਈਆਂ ਸੀਨੀਅਰਜ਼ ਕਲੱਬਾਂ

ਬਰੈਂਪਟਨ/ਬਿਊਰੋ ਨਿਊਜ਼ : ਬੜੇ ਲੰਬੇ ਸਮੇਂ ਤੋਂ ਕਿਸਾਨ ਭਾਰਤ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ …