ਟੋਰਾਂਟੋ : ਵਿਸਾਖੀ ਦੇ ਜਸ਼ਨਾਂ ਵਿੱਚ ਸ਼ਰੀਕ ਹੁੰਦਿਆਂ ਪ੍ਰਮੁੱਖ ਕੈਨੇਡੀਅਨ ਬੈਂਕ ਸੀ ਆਈ ਬੀ ਸੀ ઠਨੇ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਹ ਸਿੱਕੇ ਇਸ ਖਾਸ ਅਵਸਰ ਤੇ ਇੱਕ ਸੀਮਤ ਗਿਣਤੀ ਵਿੱਚ ਹੀ ਜਾਰੀ ਕੀਤੇ ਗਏ ਹਨ। ਸੀ ਆਈ ਬੀ ਸੀ ਕੈਨੇਡਾ ਦਾ ਇੱਕੋ ਇੱਕ ਬੈਂਕ ਹੈ, ਜਿਹੜਾ ਵਿਸਾਖੀ ਮੌਕੇ ਇਹ ਵਿਸ਼ੇਸ਼ ਸਿੱਕੇ ਜਾਰੀ ਕਰਦਾ ਹੈ। ਇਹ ਸਿੱਕੇ ਔਨਲਾਈਨ ਵੀ ਖਰੀਦੇ ਜਾ ਸਕਦੇ ਹਨ ਅਤੇ ਚੋਣਵੀਆਂ ਸੀ ਆਈ ਬੀ ਸੀ ਬਰਾਂਚਾਂ ਵਿੱਚ ਵੀ ਉਪਲਬਧ ਹਨ। ਇਹ ਸਿੱਕੇ ਆਰਡਰ ਕਰਕੇ ਕੈਨੇਡਾ ਵਿੱਚ ਬੈਂਕ ਦੀ ਕਿਸੇ ਵੀ ਬਰਾਂਚ ਤੇ ਵੀ ਮੰਗਵਾਏ ਜਾ ਸਕਦੇ ਹਨ।
ਬੈਂਕ ਦੁਆਰਾ ਕੁੱਝ ਸਾਲ ਪਹਿਲਾਂ ਜਾਰੀ ਕੀਤੇ ਗਏ ਇੱਕ ਔਂਸ ਦੇ ਚਾਂਦੀ ਦੇ ਸਿੱਕੇ ਨੂੰ ਐਨਾ ਹੁੰਗਾਰਾ ਮਿਲਿਆ ਕਿ ਇਸ ਵਾਰ ਸੀ ਆਈ ਬੀ ਸੀ ਨੇ 10 ਗਰਾਮ ਦਾ ਸੋਨੇ ਦਾ ਸਿੱਕਾ ਜਾਰੀ ਕੀਤਾ ਹੈ। ਇਹ ਸਿੱਕੇ 24 ਕੈਰੇਟ ਸੋਨੇ ਵਿੱਚ ਵੀ ਉਪਲਬਧ ਹਨ ਅਤੇ ਸ਼ੁੱਧ ਚਾਂਦੀ ਵਿੱਚ ਵੀ।
ਇਹ ਸਿੱਕੇ ਇੰਡਸਟਰੀ ਦੇ ਉੱਤਮ ਮਿਆਰਾਂ ਮੁਤਾਬਕ ਬਣਾਏ ਗਏ ਹਨ।ઠਇੱਕ ਔਂਸ ਵਾਲੇ ਚਾਂਦੀ ਦੇ ਸਿੱਕੇ ਦੀ ਕੀਮਤ $ 59.95 ਹੈ ਅਤੇ 10 ਗਰਾਮ ਵਾਲੇ ਸੋਨੇ ਦੇ ਸਿੱਕੇ ਦੀ ਕੀਮਤ $ 625 ਹੈ। ਸੀਮਤ ਗਿਣਤੀ ਵਿੱਚ ਜਾਰੀ ਕੀਤੇ ਗਏ ਇਨ੍ਹਾਂ ਸਿੱਕਿਆਂ ‘ਤੇ ਖੰਡਾ ਅਤੇ ਇੱਕ ਓਂਕਾਰ ਦੇ ਚਿੰਨ੍ਹ ਬਣੇ ਹੋਏ ਹਨ। ਇਨ੍ਹਾਂ ਸਿੱਕਿਆਂ ਨੂੰ ਕਾਲੇ ਰੰਗ ਦੇ ਸੀ ਆਈ ਬੀ ਸੀ ਕਲੈਮਸ਼ੈੱਲ ਕੇਸ ਵਿੱਚ ਪਾਕੇ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਇੱਕ ਯਾਦਗਾਰੀ ਤੋਹਫੇ ਵਜੋਂ ਵੀ ਭੇਂਟ ਕੀਤਾ ਜਾ ਸਕਦਾ ਹੈ।
ਇਸ ਵਾਰ ਸੀ ਆਈ ਬੀ ਸੀ ਇੱਕ ਸਪੌਂਸਰ ਵਜੋਂ 7 ਮਈ ਨੂੰ ਮਾਲਟਨ ਵਿੱਚ ਹੋਣ ਵਾਲੇ ਵਿਸਾਖੀ ਨਗਰ ਕੀਰਤਨ ਅਤੇ 22 ਅਪਰੈਲ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਹੋਣ ਵਾਲੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਸੁਭਾਗ ਵੀ ਪ੍ਰਾਪਤ ਕਰ ਰਿਹਾ ਹੈ। ਇਹ ਦੋਵੇਂ ਨਗਰ ਕੀਰਤਨ ਕੈਨੇਡਾ ਦੇ ਸਭ ਤੋਂ ਵੱਡੇ ਨਗਰ ਕੀਰਤਨਾਂ ਵਿੱਚੋਂ ਹਨ, ਜਿਨ੍ਹਾਂ ਵਿੱਚ 200,000 ਤੋਂ ਵੱਧ ਸੰਗਤ ਸ਼ਾਮਲ ਹੁੰਦੀ ਹੈ।
ਵਿਸਾਖੀ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦਿਆਂ ਹੀ ਸੀ ਆਈ ਬੀ ਸੀ ਦੁਆਰਾ ਆਪਣੇ ਗ੍ਰਾਹਕਾਂ ਨੂੰ ਇਕ ਹੋਰ ਪੇਸ਼ਕਸ਼ ਵੀ ਦਿੱਤੀ ਜਾ ਰਹੀ ਹੈ।
13 ਤੋਂ 16 ਅਪਰੈਲ ਤੱਕ ਭਾਰਤ ਪੈਸੇ ਭੇਜਣ ਲਈ ਸੀ ਆਈ ਬੀ ਸੀ ਗਲੋਬਲ ਮਨੀ ਟਰਾਂਸਫਰ ਸਰਵਿਸ ਤੇ ਸਪੈਸ਼ਲ ਰੇਟ ਦਿੱਤਾ ਜਾ ਰਿਹਾ ਹੈ। ਸੀ ਆਈ ਬੀ ਸੀ ਗਲੋਬਲ ਮਨੀ ਟਰਾਂਸਫਰ ਇੱਕ ਅਜਿਹੀ ਸਰਵਿਸ ਹੈ, ਜਿਸ ਰਾਹੀਂ ਦੁਨੀਆ ਭਰ ਵਿੱਚ ਬਿਨ੍ਹਾਂ ਟਰਾਂਸਫਰ ਫੀਸ ਦੇ ਪੈਸੇ ਭੇਜੇ ਜਾ ਸਕਦੇ ਹਨ।
ਇਹ ਫੀਸ-ਮੁਕਤ ਸਰਵਿਸ ਹੁਣ ਭਾਰਤ, ਇੰਗਲੈਂਡ, ਅਮਰੀਕਾ, ਅਸਟਰੇਲੀਆ ਅਤੇ ਕਈ ਯੂਰਪੀ ਮੁਲਕਾਂ ਸਮੇਤ 45 ਮੁਲਕਾਂ ਲਈ ਉਪਲਬਧ ਹੈ।ઠਸੀ ਆਈ ਬੀ ਸੀ ਬਾਰੇ : ਸੀ ਆਈ ਬੀ ਸੀ ਕੈਨੇਡਾ ਦੀ ਪ੍ਰਮੁੱਖ ਗਲੋਬਲ ਵਿੱਤੀ ਸੰਸਥਾ ਹੈ, ਜਿਸ ਦੇ 11 ਮਿਲੀਅਨ ਪਰਸਨਲ ਅਤੇ ਬਿਜ਼ਨਸ ਗ੍ਰਾਹਕ ਹਨ। ਰਿਟੇਲ ਅਤੇ ਬਿਜ਼ਨਸ ਬੈਂਕਿੰਗ, ਵੈਲਥ ਮੈਨੇਜਮੈਂਟ ਅਤੇ ਕੈਪੀਟਲ ਮਾਰਕੀਟ ਸਾਡੇ ਤਿੰਨ ਮੁੱਖ ਬਿਜ਼ਨਸ ਯੂਨਿਟਸ ਹਨ।
ਇਨ੍ਹਾਂ ਜ਼ਰੀਏ ਸੀ ਆਈ ਬੀ ਸੀ ਕੈਨੇਡਾ, ਅਮਰੀਕਾ ਅਤੇ ਦੁਨੀਆ ਭਰ ਵਿੱਚ ਇਲੈਕਟ੍ਰਾਕਿਨ ਬੈਂਕਿੰਗ ਨੈਟਵਰਕ, ਬਰਾਂਚ ਅਤੇ ਦਫਤਰਾਂ ਰਾਹੀਂ ਅਨੇਕ ਤਰ੍ਹਾਂ ਦੇ ਉਤਪਾਦ ਤੇ ਸੇਵਾਵਾਂ ਪ੍ਰਦਾਨ ਕਰਦਾ ਹੈ। ਸੀ ਆਈ ਬੀ ਸੀ ਦੀਆਂ ਪ੍ਰੈਸ ਰਿਲੀਜ਼ਾਂ ਅਤੇ ਹੋਰ ਜਾਣਕਾਰੀ ਸਾਡੀ ਵੈਬਸਾਈਟ www.cibc.com/ca/media-centre/ ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ, ਜਾਂ ਤੁਸੀਂ Twitter @CIBC, Facebook (www.facebook.com/CIBC) ਅਤੇ Instagram @CIBCNow ਤੇ ਫੌਲੋ ਕਰ ਸਕਦੇ ਹੋ।
Check Also
ਸੁਨੀਤਾ ਵਿਲੀਅਮ ਅਤੇ ਬੁਸ਼ ਵਿਲਮੋਰ ਤੋਂ ਬਿਨਾ ਹੀ ਸਪੇਸ ਕਰਾਫਟ ਧਰਤੀ ’ਤੇ ਪਰਤਿਆ
ਸਪੇਸ ਕਰਾਫਟ ’ਚ ਆਈ ਖਰਾਬੀ ਕਾਰਨ ਖਾਲੀ ਹੀ ਲਿਆਉਣ ਪਿਆ ਵਾਪਸ ਵਾਸ਼ਿੰਗਟਨ/ਬਿਊਰੋ ਨਿਊਜ਼ : ਐਸਟਰੋਨਾਟ …