ਉਨਟਾਰੀਓ ‘ਚ ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆ ਵਲੋਂ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ ਅਤੇ ਅਜਿਹੇ ‘ਚ NDP ਵਲੋਂ ਟਰੱਕ ਡ੍ਰਾਇਵਰਾਂ ਨੂੰ ਰਾਹਤ ਦਿੰਦੇ ਹੋਏ ਇਕ ਅਹਿਮ ਐਲਾਨ ਕੀਤਾ ਗਿਆ | Brampton East ਤੋਂ NDP candidate Gurratan singh ਵਲੋਂ ਅੱਜ ਆਪਣੇ ਸਾਥੀ ਉਮੀਦਵਾਰਾਂ ਦੇ ਨਾਲ ਮਿਲ ਕੇ 407 ਹਾਈਵੇ ਨੂੰ TOLL-FREE ਕਰਨ ਦਾ ਐਲਾਨ ਕੀਤਾ ਗਿਆ |
NDP ਸਰਕਾਰ ਦੇ ਮੁਤਾਬਿਕ, ਜੇਕਰ ਉਹ ਉਨਟਾਰੀਓ ਦੀ ਸਤਾ ਸੰਭਾਲਦੀ ਹੈ ਤਾਂ ਤੁਰੰਤ ਇਸ ਹਾਈਵੇ ਨੂੰ ਟਰੱਕ ਡ੍ਰਾਇਵਰਾਂ ਲਈ TOLL-FREE ਕਰ ਦਿੱਤਾ ਜਾਵੇਗਾ | NDP ਦੇ ਮੁਤਾਬਿਕ, ਇਸ ਫੈਸਲੇ ਨਾਲ ਟ੍ਰੈਫਿਕ ਵਰਗੀ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਅਤੇ ਲੋਕਾਂ ਨੂੰ ਆਉਣ ਜਾਣ ‘ਚ ਕਾਫੀ ਮਦਦ ਮਿਲੇਗੀ |
NDP ਦਾ ਇਕ ਫੈਸਲਾ ਇਸ ਸਮੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਇਸ ਫੈਸਲੇ ਨਾਲ ਵਿਰੋਧੀ ਧਿਰ ਦੀਆ ਪਾਰਟੀਆਂ ਨੂੰ ਹੱਥਾਂ ਪੈਰਾ ਦੀਆ ਪੈ ਸਕਦੀਆਂ ਹਨ | ਪਾਰਟੀ ਦਾ ਕਹਿਣਾ ਹੈ ਕਿ ਵਪਾਰਕ ਡਰਾਈਵਰਾਂ ਨੂੰ ਬਰਲਿੰਗਟਨ, ਓਨਟਾਰੀਓ ਤੋਂ ਪੂਰਬ ਵਿੱਚ Clarington ਤੱਕ ਚੱਲਣ ਵਾਲੇ ਘੱਟ ਵਰਤੋਂ ਵਾਲੇ ਹਾਈਵੇ ਲਈ ਕਿਰਾਏ ਦਾ ਭੁਗਤਾਨ ਨਹੀਂ ਕਰਨਾ ਪਵੇਗਾ।
ਇਥੇ ਦਸਣਾ ਬਣਦਾ ਹੈ ਕੇ, ਇਹ ਹਾਈਵੇ PRIVATE ਹਾਈਵੇ ਹੈ ਅਤੇ ਇਹ ਵਾਅਦਾ ਐਨਡੀਪੀ ਦੇ ਲਾਗਤ ਵਾਲੇ ਪਲੇਟਫਾਰਮ ਵਿੱਚ ਸ਼ਾਮਲ ਨਹੀਂ ਹੈ, ਪਰ ਪਾਰਟੀ ਦਾ ਕਹਿਣਾ ਹੈ ਕਿ ਉਹ ਹਾਈਵੇਅ ਨੂੰ ਬਣਾਉਣ ਵਾਲੀ ਕੰਪਨੀ ਤੋਂ ਪੈਨਲਟੀ ਫੀਸ ਲੈ ਕੇ ਇਸਦਾ ਭੁਗਤਾਨ ਕਰੇਗੀ। ਉਧਰ ਦੂਸਰੇ ਪਾਸੇ ਡਗ ਫੋਰਡ ਦੀ ਪਾਰਟੀ ਨੇ 407 ਹਾਈਵੇ ਦੇ ਨਾਲ ਚੱਲਣ ਵਾਲੇ ਇੱਕ ਨਵਾਂ ਹਾਈਵੇਅ ਬਣਾ ਕੇ ਟੋਰਾਂਟੋ-ਏਰੀਆ ਹਾਈਵੇਅ ‘ਤੇ ਭੀੜ ਨੂੰ ਘਟਾਉਣ ਦਾ ਵਾਅਦਾ ਕੀਤਾ ਹੈ, ਜਿਸ ਨੂੰ ਹਾਈਵੇਅ 413 ਵੀ ਕਿਹਾ ਜਾਵੇਗਾ ਅਤੇ ਇਸਦੀ ਲਾਗਤ $10 ਬਿਲੀਅਨ ਹੋਵੇਗੀ।