ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇੰਡੀਆ’ ਨੂੰ ਹੰਕਾਰੀਆਂ ਦਾ ਗੱਠਜੋੜ ਦੱਸਿਆ September 14, 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇੰਡੀਆ’ ਨੂੰ ਹੰਕਾਰੀਆਂ ਦਾ ਗੱਠਜੋੜ ਦੱਸਿਆ ਕਿਹਾ : ਸਨਾਤਨ ਨੂੰ ਖਤਮ ਕਰਨਾ ਚਾਹੁੰਦਾ ਹੈ ‘ਇੰਡੀਆ’ ਗੱਠਜੋੜ ਸਾਗਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਸਾਗਰ ਦੇ ਬੀਨ ’ਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਰਿਫਾਈਨਰੀ ’ਚ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੈਟਰੋ ਕੈਮੀਕਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਰਿਫਾਈਨਰੀ ਤੋਂ ਤਿੰਨ ਕਿਲੋਮੀਟਰ ਦੂਰ ਹੜਕਲਖਾਤੀ ਪਿੰਡ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਨਰਿੰਦਰ ਮੋਦੀ ਨੇ ‘ਇੰਡੀਆ’ ਗੱਠਜੋੜ ਨੂੰ ਹੰਕਾਰੀਆਂ ਦਾ ਗੱਠਜੋੜ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹੰਕਾਰੀਆਂ ਦਾ ਗੱਠਜੋੜ ਸਨਾਤਨ ਨੂੰ ਖਤਮ ਕਰਨਾ ਚਾਹੁੰਦਾ ਹੈ। ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਮਹਾਤਮਾ ਗਾਂਧੀ ਦੇ ਆਖਰੀ ਸ਼ਬਦ ਸਨ ‘ਹੇ ਰਾਮ’ ਅਤੇ ਉਹ ਜੀਵਨ ਭਰ ਸਨਾਤਨ ਦੇ ਪੱਖ ’ਚ ਰਹੇ। ਰੈਲੀ ਵਾਲੀ ਜਗ੍ਹਾ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1800 ਕਰੋੜ ਰੁਪਏ ਦੇ ਇੰਡਸਟਰੀਅਲ ਪ੍ਰੋਜੈਕਟਾਂ ਦਾ ਵਰਚੂਅਲੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੰਘੇ 6 ਮਹੀਨਿਆਂ ਦੌਰਾਨ ਮੱਧ ਪ੍ਰਦੇਸ਼ ਦਾ ਇਹ ਛੇਵਾਂ ਦੌਰਾ ਹੈ। ਇਸ ਤੋਂ ਪਹਿਲਾਂ ਲੰਘੀ 12 ਅਗਸਤ ਨੂੰ ਉਨ੍ਹਾਂ ਸਾਗਰ ’ਚ ਹੀ ਸੰਤ ਰਵੀਦਾਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਸੀ। ਅੱਜ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਮੱਧ ਪ੍ਰਦੇਸ਼ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ। 2023-09-14 Parvasi Chandigarh Share Facebook Twitter Google + Stumbleupon LinkedIn Pinterest