ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਨੂੰ ਸਵਾਲ ਪੁੱਛਿਆ December 1, 2023 ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਨੂੰ ਸਵਾਲ ਪੁੱਛਿਆ ਕਿਹਾ : 5 ਦਸੰਬਰ ਤੱਕ ਦੱਸੋ ਅਰਬੀ ਘੋੜੇ ਕਿੱਥੇ ਗਏ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸਵਾਲ ਪੁੱਛਿਆ ਹੈ। ਸੀਐਮ ਮਾਨ ਨੇ ਮਜੀਠੀਆ ਨੂੰ 5 ਦਸੰਬਰ ਤੱਕ ਅਰਬੀ ਘੋੜਿਆਂ ਸਬੰਧੀ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਵਾਬ ਨਾ ਦਿੱਤਾ ਤਾਂ ਉਹ ਮੀਡੀਆ ਦੇ ਸਾਹਮਣੇ ਆ ਕੇ ਖੁਦ ਦੱਸਣਗੇ। ਭਗਵੰਤ ਮਾਨ ਨੇ ਕਿਹਾ ਕਿ ਬਿਕਰਮ ਮਜੀਠੀਆ ਦੇ ਕੋਲ ਕੋਈ ਵੀ ਉਪਲਬਧੀ ਨਹੀਂ ਹੈ, ਸਿਰਫ ਉਹ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਹਨ। ਚੰਡੀਗੜ੍ਹ ਦੇ ਮਿਊਂਸੀਪਲ ਭਵਨ ਵਿਚ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਮੁੱਖ ਮੰਤਰੀ ਨੇ ਬਿਕਰਮ ਮਜੀਠੀਆ ’ਤੇ ਸਵਾਲ ਚੁੱਕੇ। ਸੀਐਮ ਮਾਨ ਨੇ ਗੱਲ ਕਰਦਿਆਂ ਦੱਸਿਆ ਕਿ 1957 ਵਿਚ ਜਦੋਂ ਭਾਰਤ ਵਿਚ ਵੋਟਿੰਗ ਹੋਈ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਵਫਦ ਅਰਬ ਦੇਸ਼ਾਂ ਵਿਚ ਗਿਆ। ਉਥੋਂ ਦੇ ਰਾਜੇ ਨੇ ਇਸ ਵਫਦ ਨੂੰ ਅਰਬੀ ਨਸਲ ਦੇ ਘੋੜੇ ਦਿੱਤੇ ਸਨ ਤਾਂ ਕਿ ਭਾਰਤ ਦੀ ਫੌਜ ਉਨ੍ਹਾਂ ਘੋੜਿਆਂ ਨੂੰ ਆਪਣੀ ਡਿਫੈਂਸ ਸੇਵਾ ਵਿਚ ਸ਼ਾਮਲ ਕਰ ਸਕੇ। ਸੀਐਮ ਨੇ ਦੱਸਿਆ ਕਿ ਇਸ ਵਫਦ ਵਿਚ ਡਿਪਟੀ ਡਿਫੈਂਸ ਮਨਿਸਟਰ ਸੁਰਜੀਤ ਸਿੰਘ ਮਜੀਠੀਆ ਸਨ ਅਤੇ ਇਹ ਬਿਕਰਮ ਮਜੀਠੀਆ ਦੇ ਪੂਰਵਜ਼ ਸਨ। ਉਨ੍ਹਾਂ ਦੱਸਿਆ ਕਿ ਨਿਯਮਾਂ ਦੇ ਮੁਤਾਬਕ ਇਹ ਘੋੜੇ ਮੇਰਠ ਪਹੁੰਚਣੇ ਚਾਹੀਦੇ ਸਨ, ਪਰ ਦੋ ਮਹੀਨਿਆਂ ਬਾਅਦ ਅਰਬੀ ਕਿੰਗ ਨੇ ਫੋਨ ਕਰਕੇ ਪੁੱਛਿਆ ਕਿ ਘੋੜੇ ਕਿੱਥੇ ਹਨ। ਫਿਰ ਪਤਾ ਲੱਗਾ ਕਿ ਇਹ ਘੋੜੇ ਤਾਂ ਪਰਸਨਲ ਕੰਮਾਂ ਲਈ ਚਲੇ ਗਏ ਹਨ। ਇਸ ਸਬੰਧੀ ਸੀਐਮ ਨੇ ਮਜੀਠੀਆ ਕੋਲੋਂ 5 ਦਸੰਬਰ ਤੱਕ ਜਵਾਬ ਮੰਗਿਆ ਹੈ ਨਹੀਂ ਤਾਂ ਮੀਡੀਆ ਸਾਹਮਣੇ ਖੁਲਾਸਾ ਕਰਨ ਦੀ ਗੱਲ ਵੀ ਕਹੀ ਹੈ। 2023-12-01 Parvasi Chandigarh Share Facebook Twitter Google + Stumbleupon LinkedIn Pinterest