19.2 C
Toronto
Wednesday, September 17, 2025
spot_img
HomeਕੈਨੇਡਾFrontਸੰਜੇ ਰਾਊਤ ਨੂੰ ਅਦਾਲਤ ਨੇ 15 ਦਿਨ ਜੇਲ੍ਹ ਦੀ ਸਜ਼ਾ ਸੁਣਾਈ

ਸੰਜੇ ਰਾਊਤ ਨੂੰ ਅਦਾਲਤ ਨੇ 15 ਦਿਨ ਜੇਲ੍ਹ ਦੀ ਸਜ਼ਾ ਸੁਣਾਈ

ਮਾਨਹਾਨੀ ਦੇ ਮਾਮਲੇ ਵਿਚ ਸੰਜੇ ਰਾਊਤ ਨੂੰ ਹੋਈ ਸਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
ਮੁੰਬਈ ਦੀ ਅਦਾਲਤ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮੱਈਆ ਦੀ ਪਤਨੀ ਡਾਕਟਰ ਮੇਧਾ ਸੋਮੱਈਆ ਵਲੋਂ ਦਾਇਰ ਮਾਨਹਾਨੀ ਦੇ ਇਕ ਮਾਮਲੇ ਵਿਚ ਸ਼ਿਵ ਸੈਨਾ (ਊਧਵ ਬਾਲਾਸਾਹਬ ਠਾਕਰੇ) ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸੰਜੇ ਰਾਊਤ ਨੂੰ 15 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਵਾਈ ਹੈ। ਸੰਜੇ ਰਾਊਤ ਨੂੰ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜੋ ਮੁਆਵਜ਼ੇ ਵਜੋਂ ਵਸੂਲਿਆ ਜਾਵੇਗਾ। ਰਾਊਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਮਾਨਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਦੇ ਰੂਈਆ ਕਾਲਜ ਵਿਚ ਆਰਗੈਨਿਕ ਕੈਮਿਸਟਰੀ ਦੀ ਪ੍ਰੋਫੈਸਰ ਮੇਧਾ ਸੋਮੱਈਆ ਨੇ ਰਾਊਤ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਸੰਜੇ ਰਾਊਤ ਨੇ ਮੇਧਾ ਸੋਮੱਈਆ ਅਤੇ ਉਨ੍ਹਾਂ ਦੇ ਐਨ.ਜੀ.ਓ. ਯੁਵਾ ਅਦਾਰੇ ’ਤੇ 100 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲਗਾਇਆ ਸੀ।
RELATED ARTICLES
POPULAR POSTS