Breaking News
Home / ਕੈਨੇਡਾ / Front / ਪੰਜਾਬ ਤੇ ਹਰਿਆਣਾ ਦਾ ਪ੍ਰਦੂਸ਼ਣ ਵਧਾਏਗਾ ਪਾਕਿਸਤਾਨ

ਪੰਜਾਬ ਤੇ ਹਰਿਆਣਾ ਦਾ ਪ੍ਰਦੂਸ਼ਣ ਵਧਾਏਗਾ ਪਾਕਿਸਤਾਨ

ਹਵਾ ਦਾ ਰੁਖ ਬਦਲਿਆ ਤਾਂ ਦੋਵਾਂ ਸੂਬਿਆਂ ਨੂੰ ਹੋਵੇਗੀ ਮੁਸ਼ਕਲ
ਚੰਡੀਗੜ੍ਹ/ਬਿਊਰੋ ਨਿਊਜ਼
ਪਾਕਿਸਤਾਨ ’ਚ ਲਗਾਤਾਰ ਵਧ ਰਿਹਾ ਹਵਾ ਪ੍ਰਦੂਸ਼ਣ ਪੰਜਾਬ ਤੇ ਹਰਿਆਣਾ ਦੀ ਹਵਾ ਵੀ ਖਰਾਬ ਕਰੇਗਾ। ਅੱਜ ਮੰਗਲਵਾਰ ਸਵੇਰੇ ਲਾਹੌਰ ਦਾ ਏਅਰ ਕੁਆਲਟੀ ਇੰਡੈਕਸ 700 ਦੇ ਨੇੜੇ ਸੀ। ਇਸਦੇ ਚੱਲਦਿਆਂ ਜੇਕਰ ਹਵਾ ਦਾ ਰੁਖ ਬਦਲਦਾ ਹੈ ਤਾਂ ਭਾਰਤ ਦੇ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦੀ ਮੁਸ਼ਕਲ ਵਧੇਗੀ। ਵਧਦੇ ਪ੍ਰਦੂਸ਼ਣ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਦੇ ਨਾਲ-ਨਾਲ ਅੱਖਾਂ ਵਿਚ ਜਲਣ ਦੀ ਸਮੱਸਿਆ ਵੀ ਹੋ ਰਹੀ ਹੈ। ਦੱਸਿਆ ਗਿਆ ਕਿ ਹਰਿਆਣਾ ਵਿਚ ਫਤੇਹਾਬਾਦ ਅਤੇ ਹਿਸਾਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਹੇ ਹਨ ਅਤੇ ਇੱਥੇ ਵੀ ਏਅਰ ਕੁਆਲਿਟੀ ਇੰਡੈਕਸ 500 ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਅੰਮਿ੍ਰਤਸਰ ਅਤੇ ਲੁਧਿਆਣਾ ਵਿਚ ਹਵਾ ਪ੍ਰਦੂਸ਼ਣ ਵਿਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਪਾਕਿਸਤਾਨੀ ਪੰਜਾਬ ਦੀ ਮਹਿਲਾ ਮੰਤਰੀ ਮਰੀਅਮ ਔਰੰਗਜੇਬ ਨੇ ਪਾਕਿਸਤਾਨੀ ਪੰਜਾਬ ਵਿਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਸੀ ਕਿ ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।

Check Also

ਸਾਬਕਾ ਕ੍ਰਿਕਟਰ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਭਾਜਪਾ ਆਗੂ ਜੈਵੀਰ ਸ਼ੇਰਗਿੱਲ ਨਾਲ ਕੀਤੀ ਮੁਲਾਕਾਤ

ਦੋਵੇਂ ਆਗੂਆਂ ਨੇ ਇਸ ਮੁਲਾਕਾਤ ਨੂੰ ਗੈਰਾਜਨੀਤਿਕ ਮੁਲਾਕਾਤ ਦੱਸਿਆ ਜਲੰਧਰ/ਬਿਊਰੋ ਨਿਊਜ਼ : ਸਾਬਕਾ ਕ੍ਰਿਕਟਰ ਅਤੇ …