Breaking News
Home / ਭਾਰਤ / ਸਤੇਂਦਰ ਜੈਨ ਦਾ ਹੁਣ ਖਾਣੇ ਦਾ ਵੀਡੀਓ ਆਇਆ ਸਾਹਮਣੇ

ਸਤੇਂਦਰ ਜੈਨ ਦਾ ਹੁਣ ਖਾਣੇ ਦਾ ਵੀਡੀਓ ਆਇਆ ਸਾਹਮਣੇ

‘ਆਪ’ ਮੰਤਰੀ ਨੇ ਅਦਾਲਤ ’ਚ ਕਿਹਾ ਸੀ ਕਿ ਜੇਲ੍ਹ ’ਚ ਉਨ੍ਹਾਂ ਦਾ 28 ਕਿਲੋ ਭਾਰ ਘਟਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਮਨੀ ਲਾਂਡਰਿੰਗ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਕਰੀਬ ਡੇਢ ਮਿੰਟ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਹੋਇਆ ਹੈ। ਇਸ ਵੀਡੀਓ ਮੁਤਾਬਕ ਜੇਲ੍ਹ ਦੀ ਬੈਰਕ ਦੇ ਅੰਦਰ ਹੀ ਸਤੇਂਦਰ ਜੈਨ ਨੂੰ ਖਾਣਾ ਪਰੋਸਿਆ ਜਾ ਰਿਹਾ ਹੈ ਅਤੇ ਇਕ ਵਿਅਕਤੀ ਲਗਾਤਾਰ ਉਸਦੀ ਸੇਵਾ ਵਿਚ ਜੁਟਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਜੈਨ ਦੇ ਚਾਰ ਵੀਡੀਓ ਸਾਹਮਣੇ ਆਏ ਸਨ, ਜਿਸ ਵਿਚ ਉਹ ਜੇਲ੍ਹ ’ਚ ਮਸਾਜ ਕਰਵਾਉਂਦੇ ਦਿਸ ਰਹੇ ਸਨ। ਉਧਰ ਦੂਜੇ ਪਾਸੇ ਸਤੇਂਦਰ ਜੈਨ ਦੇ ਇਸ ਵੀਡੀਓ ਤੋਂ ਬਾਅਦ ਭਾਜਪਾ ਆਗੂਆਂ ਨੇ ਕਿਹਾ ਕਿ ਸਤੇਂਦਰ ਜੈਨ ਲਜ਼ੀਜ਼ ਖਾਣੇ ਦਾ ਲੁਤਫ ਉਠਾਉਂਦੇ ਦਿਸ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਜੈਨ ਰਿਜੌਰਟ ਵਿਚ ਛੁੱਟੀਆਂ ਬਿਤਾ ਰਹੇ ਹਨ। ਭਾਜਪਾ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਇਹ ਨਿਸ਼ਚਿਤ ਕਰ ਦਿੱਤਾ ਹੈ ਕਿ ਹਵਾਲਾਬਾਜ਼ ਨੂੰ ਜੇਲ੍ਹ ਵਿਚ ਸਜ਼ਾ ਨਹੀਂ ਮਜ਼ਾ ਮਿਲੇ। ਮੀਡੀਆ ਰਿਪੋਰਟਾਂ ਮੁਤਾਬਕ ਸਤੇਂਦਰ ਜੈਨ ਨੇ ਅਦਾਲਤ ’ਚ ਕਿਹਾ ਸੀ ਕਿ ਜੇਲ੍ਹ ’ਚ ਉਨ੍ਹਾਂ ਨੂੰ ਵਧੀਆ ਖਾਣਾ ਅਤੇ ਲੋੜੀਂਦੀ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ ਅਤੇ ਜੇਲ੍ਹ ਵਿਚ ਬੰਦ ਰਹਿਣ ਕਰਕੇ ਉਨ੍ਹਾਂ ਦਾ ਭਾਰ ਵੀ 28 ਕਿਲੋ ਤੱਕ ਘਟ ਗਿਆ ਹੈ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …