Breaking News
Home / ਭਾਰਤ / ਹੁਣ ਹਵਾਈ ਸਫਰ ‘ਚ ਮਿਲੇਗੀ ਫੋਨ ਅਤੇ ਇੰਟਰਨੈਟ ਦੀ ਸਹੂਲਤ

ਹੁਣ ਹਵਾਈ ਸਫਰ ‘ਚ ਮਿਲੇਗੀ ਫੋਨ ਅਤੇ ਇੰਟਰਨੈਟ ਦੀ ਸਹੂਲਤ

ਭਾਰਤੀ ਹਵਾਬਾਜ਼ੀ ਕੰਪਨੀਆਂ ਨੇ ਫੈਸਲੇ ਦਾ ਕੀਤਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼
ਹਵਾਈ ਯਾਤਰੀਆਂ ਨੂੰ ਭਾਰਤੀ ਉਡਾਣ ਖੇਤਰਾਂ ਵਿਚ ਜਲਦੀ ਹੀ ਫੋਨ ਕਾਲ ਅਤੇ ਇੰਟਰਨੈੱਟ ਦੀ ਸਹੂਲਤ ਮਿਲ ਸਕੇਗੀ। ਦੂਰ ਸੰਚਾਰ ਸਕੱਤਰ ਅਰੁਣਾ ਸੁੰਦਰ ਰਾਜਨ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਦੀ ਵਰਤੋਂ ਜਹਾਜ਼ ਦੇ ਤਿੰਨ ਹਜ਼ਾਰ ਮੀਟਰ ਦੀ ਉੱਚਾਈ ‘ਤੇ ਪਹੁੰਚਣ ਤੋਂ ਬਾਅਦ ਹੀ ਕੀਤੀ ਜਾ ਸਕੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੇਵਾ ਦੇ ਸ਼ੁਰੂ ਹੋਣ ਵਿਚ ਅਜੇ ਤਿੰਨ ਤੋਂ ਚਾਰ ਮਹੀਨਿਆਂ ਦਾ ਸਮਾਂ ਲੱਗੇਗਾ। ਇਸ ਦੌਰਾਨ ਟੈਲੀਕਾਮ ਅਤੇ ਹਵਾਬਾਜ਼ੀ ਕੰਪਨੀਆਂ ਇਸ ਲਈ ਜ਼ਰੂਰੀ ਪ੍ਰਬੰਧ ਕਰ ਲੈਣਗੀਆਂ। ਇਸ ਸਹੂਲਤ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਪਹਿਲਾਂ ਹੀ ਆਪਣੀ ਮਨਜ਼ੂਰੀ ਦੇ ਚੁੱਕਾ ਹੈ। ਉੱਧਰ ਭਾਰਤੀ ਹਵਾਬਾਜ਼ੀ ਕੰਪਨੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੁਨੀਆ ਭਰ ਵਿਚ ਕਰੀਬ 30 ਹਜ਼ਾਰ ਹਵਾਬਾਜ਼ੀ ਕੰਪਨੀਆਂ ਉਡਾਣ ਦੌਰਾਨ ਫੋਨ ਕਾਲ ਅਤੇ ਇੰਟਰਨੈੱਟ ਦੀ ਵਰਤੋਂ ਦੀ ਸਹੂਲਤ ਮੁਹੱਈਆ ਕਰਾਉਂਦੀਆਂ ਹਨ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …