ਨਵੀਂ ਦਿੱਲੀ : ਕਾਂਗਰਸੀ ਨੇਤਾ ਸੰਦੀਪ ਦੀਕਸ਼ਤ ਨੇ ਫੌਜ ਮੁਖੀ ਬਿਪਿਨ ਰਾਵਤ ਦੇ ਖਿਲਾਫ ਅਪਮਾਨਜਨਕ ਕੁਮੈਂਟ ਕੀਤਾ ਹੈ। ਸੰਦੀਪ ਨੇ ਲੰਘੇ ਦਿਨ ਬਿਪਿਨ ਰਾਵਤ ਨੂੰ ਸੜਕ ਦਾ ਗੁੰਡਾ ਤੱਕ ਕਹਿ ਦਿੱਤਾ। ਉਹਨਾਂ ਇਹ ਗੱਲ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਸੀਮਾ ਬਾਰੇ ਬਿਆਨਬਾਜ਼ੀ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਹੀ। ਸੰਦੀਪ ਦੀਕਸ਼ਤ ਦੀ ਇਸ ਟਿੱਪਣੀ ‘ਤੇ ਜਦੋਂ ਵਿਵਾਦ ਵਧਣ ਲੱਗਾ ਤਾਂ ਉਸ ਨੇ ਤੁਰੰਤ ਮੁਆਫੀ ਵੀ ਮੰਗ ਲਈ। ਭਾਰਤੀ ਜਨਤਾ ਪਾਰਟੀ ਸੰਦੀਪ ਦੇ ਇਸ ਬਿਆਨ ‘ਤੇ ਸੋਨੀਆ ਗਾਂਧੀ ਕੋਲੋਂ ਮੁਆਫੀ ਦੀ ਮੰਗ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਇਹ ਬਿਲਕੁਲ ਗਲਤ ਹੈ, ਫੌਜ ਮੁਖੀ ਦੇ ਬਾਰੇ ਵਿਚ ਰਾਜਨੀਤਕ ਵਿਅਕਤੀਆਂ ਨੂੰ ਕੁਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ। ਜ਼ਿਕਰਯੋਗ ਹੈ ਕਿ ਸੰਦੀਪ ਦੀਕਸ਼ਤ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਪੁੱਤਰ ਹੈ ਅਤੇ ਸੰਸਦ ਮੈਂਬਰ ਵੀ ਰਹਿ ਚੁੱਕਾ ਹੈ।
Check Also
ਪੰਜਾਬ ’ਚ 212 ਟਰੈਵਲ ਏਜੰਟ ਹੀ ਰਜਿਸਟਰਡ : ਵਿਦੇਸ਼ ਮੰਤਰਾਲਾ
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ’ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਚ …