Breaking News
Home / ਭਾਰਤ / ਭਾਰਤ ਨੂੰ ਆਜ਼ਾਦ ਤੇ ਜ਼ਿੰਮੇਵਾਰ ਮੀਡੀਆ ਦੀ ਲੋੜ: ਅਨਸਾਰੀ

ਭਾਰਤ ਨੂੰ ਆਜ਼ਾਦ ਤੇ ਜ਼ਿੰਮੇਵਾਰ ਮੀਡੀਆ ਦੀ ਲੋੜ: ਅਨਸਾਰੀ

ਬੰਗਲੌਰ : ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਛਿੜੀ ਬਹਿਸ ਦੌਰਾਨ ਦੇਸ਼ ਦੇ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਅਤੇ ਜ਼ਿੰਮੇਵਾਰ ਮੀਡੀਆ ਦੀ ਲੋੜ ਹੈ ਜੋ ਸੱਤਾ ਨੂੰ ਜਵਾਬਦੇਹ ਬਣਾਏ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰੇ। ਉਪ ਰਾਸ਼ਟਰਪਤੀ ਅਨਸਾਰੀ ਦਾ ਬਿਆਨ ਐੱਨ.ਡੀ.ਟੀ. ਵੀ ਦੇ ਸਹਿ ਮਾਲਕ ਪ੍ਰਾਣੌਏ ਰਾਏ ਦੇ ਟਿਕਾਣਿਆਂ ਉੱਤੇ ਮਾਰੇ ਛਾਪਿਆਂ ਤੋਂ ਬਾਅਦ ਆਇਆ ਹੈ।ਜ਼ਿਕਰਯੋਗ ਹੈ ਕਿ ਐਨ.ਡੀ.ਟੀ.ਵੀ ਨੇ ਇਨ੍ਹਾਂ ਛਾਪਿਆਂ ਨੂੰ ਪ੍ਰੈਸ ਦੀ ਆਜ਼ਾਦੀ ਉੱਤੇ ਸੱਤਾਧਾਰੀਆਂ ਵੱਲੋਂ ઠਸਿੱਧਾ ਹਮਲਾ ਕਰਾਰ ਦਿੱਤਾ ਗਿਆ ਸੀ। ਸੀ.ਬੀ.ਆਈ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਇਹ ਛਾਪੇ ਅਦਾਲਤ ਦੇ ਹੁਕਮਾਂ ਤਹਿਤ ਮਾਰੇ ਗਏ ਹਨ।ਇੱਥੇ ਨੈਸ਼ਨਲ ਹੈਰਾਲਡ ਦੇ ਵਿਸ਼ੇਸ਼ ਯਾਦਗਾਰੀ ਅੰਕ,’ਭਾਰਤ ਦੀ ਆਜ਼ਾਦੀ ਦੇ 70 ਸਾਲ’ ਰਿਲੀਜ਼ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਕਿ ਆਜ਼ਾਦ ਮੀਡੀਆ ਨਾ ਸਿਰਫ ਆਜ਼ਾਦ ਸਮਾਜ ਲਈ ਲਾਭਦਾਇਕ ਹੈ ਸਗੋਂ ਜ਼ਰੂਰੀ ਵੀ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …