ਟਿਕੈਤ ਨੇ ਕਿਹਾ ਕਿ ਜੇਕਰ ਇਕ ਫਸਲ ਦੀ ਬਲੀ ਦੇਣੀ ਪਈ ਤਾਂ ਕਿਸਾਨ ਹਨ ਤਿਆਰ
ਗਾਜ਼ੀਪੁਰ ਬਾਰਡਰ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਖੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਬੋਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਗੇ ਕਣਕ ਦੀ ਵਾਢੀ ਦਾ ਸੀਜ਼ਨ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੀਜਨ ਦਾ ਕਿਸਾਨੀ ਅੰਦੋਲਨ ‘ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ 70 ਸਾਲਾਂ ਤੋਂ ਘਾਟੇ ਦੀ ਖੇਤੀ ਕਰ ਰਹੇ ਹਨ। ਕਿਸਾਨ ਅੰਦੋਲਨ ਦੇ ਚਲਦਿਆਂ ਜੇਕਰ ਕਿਸਾਨਾਂ ਨੂੰ ਇਕ ਫ਼ਸਲ ਦੀ ਬਲੀ ਦੇਣੀ ਪਈ ਤਾਂ ਇਸ ਲਈ ਸਾਡੇ ਕਿਸਾਨ ਭਰਾ ਤਿਆਰ ਹਨ ਕਿਉਂਕਿ ਉਹ ਫਸਲਾਂ ਵੇਚ ਕੇ ਵੀ ਹੁਣ ਤੱਕ ਪੂਜੀਪਤੀਆਂ ਦੇ ਹੀ ਘਰ ਭਰਦੇ ਰਹੇ ਹਨ ਪ੍ਰੰਤੂ ਆਪ ਘਾਟੇ ਖਾਂਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਜੇਕਰ ਕਣਕ ਦੀ ਫ਼ਸਲ ਨੂੰ ਜ਼ਿਆਦਾ ਮਜ਼ਦੂਰ ਲਗਾ ਕੇ ਜੇਕਰ ਕਟਵਾਉਣਾ ਪਿਆ ਤਾਂ ਉਹ ਜ਼ਿਆਦਾ ਮਜ਼ਦੂਰ ਲਗਵਾ ਕੇ ਵੀ ਫਸਲਾ ਕਟਵਾ ਦੇਣਗੇ ਪ੍ਰੰਤੂ ਫ਼ਸਲ ਦੀ ਵਜ੍ਹਾ ਕਰਕੇ ਅੰਦੋਲਨ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …