-0.2 C
Toronto
Sunday, February 22, 2026
spot_img
Homeਭਾਰਤਪੁਡੂਚੇਰੀ ਵਿਚ ਕਾਂਗਰਸ ਸਰਕਾਰ ਡਿਗੀ

ਪੁਡੂਚੇਰੀ ਵਿਚ ਕਾਂਗਰਸ ਸਰਕਾਰ ਡਿਗੀ

ਮੁੱਖ ਮੰਤਰੀ ਨਰਾਇਣ ਸਵਾਮੀ ਨੇ ਦਿੱਤਾ ਅਸਤੀਫਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸ਼ਾਸ਼ਿਤ ਪ੍ਰਦੇਸ਼ ਪੁਡੂਚੇਰੀ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਡਿੱਗ ਗਈ ਹੈ। ਮੁੱਖ ਮੰਤਰੀ ਵੀ. ਨਰਾਇਣ ਸਵਾਮੀ ਅੱਜ ਬਹੁਮਤ ਸਾਬਤ ਨਹੀਂ ਕਰ ਸਕੇ ਅਤੇ ਉਨ੍ਹਾਂ ਆਪਣੇ ਵਿਧਾਇਕਾਂ ਨਾਲ ਸਦਨ ਵਿਚੋਂ ਵਾਕ ਆਊਟ ਕਰ ਦਿੱਤਾ। ਕੁਝ ਦੇਰ ਬਾਅਦ ਹੀ ਉਹ ਰਾਜ ਭਵਨ ਪਹੁੰਚੇ ਅਤੇ ਉਪ ਰਾਜਪਾਲ ਨੂੰ ਅਸਤੀਫਾ ਵੀ ਸੌਂਪ ਦਿੱਤਾ। ਨਰਾਇਣ ਸਵਾਮੀ ਨੇ ਸਰਕਾਰ ਡਿੱਗਣ ਦਾ ਠੀਕਰਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਸਿਰ ਭੰਨਿਆ। ਉਨ੍ਹਾਂ ਕਿਹਾ ਕਿ ਸਾਬਕਾ ਐਲ.ਜੀ. ਕਿਰਨ ਬੇਦੀ ਅਤੇ ਕੇਂਦਰ ਸਰਕਾਰ ਨੇ ਵਿਰੋਧੀਆਂ ਨਾਲ ਮਿਲ ਕੇ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ। ਨਰਾਇਣ ਸਵਾਮੀ ਨੇ ਇਹ ਵੀ ਆਰੋਪ ਲਗਾਇਆ ਕਿ ਪੁਡੂਚੇਰੀ ਭਾਸ਼ਾ ‘ਤੇ ਹਿੰਦੀ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਅਤੇ ਪੁਡੂਚੇਰੀ ਵਿਚ ਅਸੀਂ ਦੋ ਭਾਸ਼ਾਵਾਂ ਨੂੰ ਸਵੀਕਾਰ ਕਰਦੇ ਹਾਂ, ਪਰ ਭਾਜਪਾ ਜ਼ਬਰਨ ਹਿੰਦੀ ਥੋਪਣਾ ਚਾਹੁੰਦੀ ਹੈ।

RELATED ARTICLES
POPULAR POSTS