ਚਿੰਕਾਰਾ ਅਤੇ ਕਾਲੇ ਹਿਰਨ ਕੇਸ ‘ਚ ਸਲਮਾਨ ਖਾਨ ਨੂੰ ਸਰੈਂਡਰ ਕਰਨ ਲਈ ਆਖੋ
ਨਵੀਂ ਦਿੱਲੀ/ਬਿਊਰੋ ਨਿਊਜ਼
ਸਲਮਾਨ ਖਾਨ ਨੂੰ ਤੁਰੰਤ ਸਰੈਂਡਰ ਕਰਨ ਲਈ ਆਖਿਆ ਜਾਵੇ ਤਾਂ ਜੋ ਉਸ ਨੂੰ ਚਿੰਕਾਰਾ ਅਤੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿਚ ਫਿਰ ਤੋਂ ਜੇਲ੍ਹ ਭੇਜਿਆ ਜਾ ਸਕੇ। ਰਾਜਸਥਾਨ ਸਰਕਾਰ ਨੇ ਸੁਪਰੀਮ ਕੋਰਟ ਵਿਚ ਇਹ ਅਪੀਲ ਦਾਖਲ ਕੀਤੀ ਹੈ। ਰਾਜਸਥਾਨ ਸਰਕਾਰ ਨੇ ਜੋਧਪੁਰ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿਚ ਸਪੈਸ਼ਲ ਪਟੀਸ਼ਨ ਪਾ ਕੇ ਇਹ ਮੰਗ ਕੀਤੀ। ਜ਼ਿਕਰਯੋਗ ਹੈ ਕਿ ਜੋਧੁਪਰ ਹਾਈਕੋਰਟ ਨੇ ਜੁਲਾਈ ਮਹੀਨੇ ਵਿਚ ਚਿੰਕਾਰਾ ਅਤੇ ਕਾਲੇ ਹਿਰਨ ਦੇ ਸ਼ਿਕਾਰ ਦੇ ਦੋ ਮਾਮਲਿਆਂ ‘ਚੋਂ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ ਸੀ। ਤਦ ਰਾਜਸਥਾਨ ਸਰਕਾਰ ਨੇ ਆਖਿਆ ਕਿ ਉਹ ਮਾਹਿਰ ਕਮੇਟੀ ਦੀ ਸਲਾਹ ਲੈ ਕੇ ਤੈਅ ਕਰੇਗੀ ਕਿ ਅੱਗੇ ਕੀ ਕਰਨਾ ਹੈ ਅਤੇ ਹੁਣ ਰਾਜਸਥਾਨ ਸਰਕਾਰ ਨੇ ਇਸ ਕੇਸ ਵਿਚ ਸੁਪਰੀਮ ਕੋਰਟ ਅੰਦਰ ਪਟੀਸ਼ਨ ਦਾਖਲ ਕਰ ਦਿੱਤੀ ਹੈ। ਇਸ ਨਾਲ ਸਲਮਾਨ ਖਾਨ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਤੋਂ ਵਧ ਗਈਆਂ ਹਨ ਅਤੇ ਇਸ ਅਪੀਲ ‘ਤੇ ਦਿਵਾਲੀ ਤੋਂ ਬਾਅਦ ਸੁਣਵਾਈ ਹੋਣ ਦੀ ਊਮੀਦ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …