-7.2 C
Toronto
Sunday, March 1, 2026
spot_img
Homeਪੰਜਾਬਨਵਜੋਤ ਸਿੱਧੂ ਦੇ ਅਗਲੇ ਸਿਆਸੀ ਟਿਕਾਣੇ ਸਬੰਧੀ ਕਿਆਸਅਰਾਈਆਂ ਤੇਜ਼

ਨਵਜੋਤ ਸਿੱਧੂ ਦੇ ਅਗਲੇ ਸਿਆਸੀ ਟਿਕਾਣੇ ਸਬੰਧੀ ਕਿਆਸਅਰਾਈਆਂ ਤੇਜ਼

ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਭਖੀ ਸਿਆਸਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਿਆਂ ਦਾ ਬਾਜ਼ਾਰ ਮੁੜ ਗਰਮ ਹੋ ਗਿਆ ਹੈ। ਸਿੱਧੂ ਦੇ ਅਗਲੇ ਸਿਆਸੀ ਟਿਕਾਣੇ ਬਾਰੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ। ਉਨ੍ਹਾਂ ਦੇ ਆਮ ਆਦਮੀ ਪਾਰਟੀ ਨਾਲ ਤਾਰ ਮੁੜ ਜੁੜਨ ਦੀਆਂ ਸੰਭਾਵਨਾਵਾਂ ਦੀ ਚਰਚਾ ਹੋ ਰਹੀ ਹੈ। ਇਸ ਚਰਚਾ ਨੂੰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਭਗਵੰਤ ਨੇ ਕਹਿ ਦਿੱਤਾ ਕਿ ਸਿੱਧੂ ਦਾ ‘ਆਪ’ ਵਿਚ ਸਵਾਗਤ ਕਰਾਂਗੇ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਕਾਫੀ ਦਿਨਾਂ ਤੋਂ ਅਣਦੇਖੀ ਦਾ ਸ਼ਿਕਾਰ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਮੁੜ ਪਾਰਟੀ ‘ਚ ਸਰਗਰਮ ਕਰਨ ਤੇ ਉਨ੍ਹਾਂ ਨੂੰ ਮੁੱਖ ਧਾਰਾ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਿਰੇ ਨਹੀਂ ਚੜ੍ਹਿਆ।

 

RELATED ARTICLES
POPULAR POSTS