ਬਗਾਵਤ ਨਾ ਕਰਨ ਵਾਲਿਆਂ ਨੂੰ ਪਾਰਟੀ ਹੋਰ ਅਹੁਦੇ ਦੇਵੇਗੀ
ਸੰਗਰੂਰ/ਬਿਊਰੋ ਨਿਊਜ਼
2017 ਵਿਧਾਨ ਸਭਾ ਚੋਣਾਂ ਵਿੱਚ ਬਗਾਵਤ ਨੂੰ ਰੋਕਣ ਦਾ ਪੰਜਾਬ ਕਾਂਗਰਸ ਨੇ ਇੱਕ ਨਵਾਂ ਫਾਰਮੂਲਾ ਲੱਭਿਆ ਹੈ। ਇਸ ਵਿੱਚ ਟਿਕਟ ਦੇ ਚਾਹਵਾਨਾਂ ਨੂੰ ਆਪਣੀ ਐਪਲੀਕੇਸ਼ਨ ਨਾਲ ਇੱਕ ਐਫੀਡੇਟਿਵ ਦੇਣਾ ਪਵੇਗਾ। ਇਸ ਵਿੱਚ ਚਾਹਵਾਨ ਉਮੀਦਵਾਰ ਲਿਖੇਗਾ ਕਿ ਜੇਕਰ ਉਸ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਨਹੀਂ ਲੜੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਸ ਗੱਲ ਦਾ ਖੁਲਾਸਾ ਸੰਗਰੂਰ ਦੇ ਦਿੜ੍ਹਬਾ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਬਗਾਵਤ ਨਾ ਕਰਨ ਵਾਲਿਆਂ ਨੂੰ ਪਾਰਟੀ ਹੋਰ ਵੱਡੇ ਅਹੁਦਿਆਂ ਨਾਲ ਨਿਵਾਜੇਗੀ। ਜਦਕਿ ਬਗਾਵਤ ਕਰਨ ਵਾਲਿਆਂ ਨੂੰ ਪੰਜ ਸਾਲ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਕੈਪਟਨ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਦਿੜ੍ਹਬਾ ਪਹੁੰਚੇ ਸਨ।
ਕੈਪਟਨ ਨੇ ਦੱਸਿਆ ਕਿ ਇਹ ਸਿਰਫ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਪਾਰਟੀ ਵਿੱਚ ਬਗਾਵਤ ਨੂੰ ਰੋਕਿਆ ਜਾ ਸਕੇ। ਇਸ ਲਈ ਪਾਰਟੀ ਬਗਾਵਤ ਨਾ ਕਰਨ ਵਾਲਿਆਂ ਨੂੰ ਇਨਾਮ ਜ਼ਰੂਰ ਦੇਵੇਗੀ ਪਰ ਜੇਕਰ ਕੋਈ ਬਗਾਵਤ ਕਰੇਗਾ ਤਾਂ ਉਸ ਨੂੰ ਬਾਹਰ ਕੱਢਣ ਵਿੱਚ ਵੀ ਕੋਈ ਝਿਜਕ ਨਹੀਂ ਕੀਤੀ ਜਾਵੇਗੀ।
Check Also
ਸੀਐਮ ਭਗਵੰਤ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਹੋਏ ਦੁਰਵਿਹਾਰ ਦੀ ਕੀਤੀ ਨਿੰਦਾ
ਕੇਂਦਰ ਸਰਕਾਰ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ ਦੇ …