
ਨੀਰਜ ਚੋਪੜਾ ਨੂੰ ਜਾਰੀ ਕਰਨਾ ਪਿਆ ਬਿਆਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪਿਛਲੇ ਦਿਨੀਂ ਨੀਰਜ ਚੋਪੜਾ ਨੇ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਨੂੰ ਐਨ.ਸੀ. ਕਲਾਸਿਕ ਜੈਵਲਿਨ ਥਰੋਅ ਮੁਕਾਬਲੇ ਲਈ ਸੱਦਾ ਦਿੱਤਾ ਸੀ ਅਤੇ ਜਿਸ ਨੂੰ ਨਦੀਮ ਨੇ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਇਸ ਨੂੰ ਲੈ ਕੇ ਹੰਗਾਮਾ ਹੋ ਗਿਆ। ਹੁਣ ਨੀਰਜ ਨੇ ਇਸ ਮਾਮਲੇ ’ਤੇ ਆਪਣੀ ਚੁੱਪੀ ਤੋੜ ਦਿੱਤੀ ਹੈ ਅਤੇ ਕਿਹਾ ਕਿ ਨਦੀਮ ਨੂੰ ਸੱਦਾ ਪਹਿਲਗਾਮ ਅੱਤਵਾਦੀ ਹਮਲੇ ਤੋਂ ਦੋ ਦਿਨ ਪਹਿਲਾਂ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸੱਦੇ ਕਾਰਨ, ਦੇਸ਼ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ’ਤੇ ਸਵਾਲ ਉਠਾਏ ਗਏ ਸਨ ਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਸੀ। ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਨੀਰਜ ਦੇ ਨਾਮ ’ਤੇ ਅਗਲੇ ਮਹੀਨੇ ਬੈਂਗਲੁਰੂ ਵਿਚ ਹੋਣ ਵਾਲੇ ਕਲਾਸਿਕ ਜੈਵਲਿਨ ਥਰੋਅ ਵਿਚ ਹਿੱਸਾ ਲੈਣ ਲਈ ਭਾਰਤ ਅਤੇ ਵਿਦੇਸ਼ਾਂ ਤੋਂ ਬਹੁਤ ਸਾਰੇ ਖਿਡਾਰੀ ਪਹੁੰਚ ਰਹੇ ਹਨ। ਨੀਰਜ ਨੇ ਸਪੱਸ਼ਟ ਕਿਹਾ ਕਿ ਅਰਸ਼ਦ ਨੂੰ ਸੱਦਾ ਕਸ਼ਮੀਰ ਵਿਚ ਵਾਪਰੀਆਂ ਘਟਨਾਵਾਂ ਤੋਂ ਪਹਿਲਾਂ ਦਿੱਤਾ ਗਿਆ ਸੀ।