![](https://parvasinewspaper.com/wp-content/uploads/2025/02/Cm-Bhagwant-Maan.jpg)
177 ਸਾਲ ਪੁਰਾਣੇ ਮਕਾਨ ’ਚ ਤਿਆਰੀਆਂ ਹੋਈਆਂ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਜਲੰਧਰ ਵਿਚ ਬਾਰਾਂਦਰੀ ’ਚ ਸਥਿਤ 177 ਸਾਲ ਪੁਰਾਣੇ ਮਕਾਨ ਵਿਚ ਸ਼ਿਫਟ ਹੋ ਸਕਦੇ ਹਨ। ਇਸ 177 ਸਾਲ ਪੁਰਾਣੇ ਮਕਾਨ ਦਾ ਨੰਬਰ 01 ਹੈ ਅਤੇ ਇਹ ਉਹੀ ਘਰ ਹੈ, ਜਿੱਥੇ ਪਹਿਲਾਂ ਡਿਵੀਜ਼ਨ ਕਮਿਸ਼ਨਰ ਦਾ ਘਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਇਸ ਘਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਰਹਿਣ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਘਰ ਵਿਚ ਹੁਣ ਨਵੇਂ ਸੋਫੇ ਲੱਗਣੇ ਸ਼ੁਰੂ ਹੋ ਗਏ ਹਨ। ਇੱਥੇ ਬੈਡਮਿੰਟਨ ਅਤੇ ਵਾਲੀਬਾਲ ਕੋਰਟ ਵੀ ਤਿਆਰ ਕੀਤੇ ਜਾ ਰਹੇ ਹਨ। ਬਾਰਾਂਦਰੀ ਵਿਚ ਸਥਿਤ ਇਸ ਇਤਿਹਾਸਕ ਘਰ ਦੇ ਸਾਹਮਣੇ ਇਕ ਵੱਡਾ ਬਗੀਚਾ ਵੀ ਹੈ। ਇਸ ਇਤਿਹਾਸਕ ਘਰ ਵਿਚ ਪਿਛਲੇ 177 ਸਾਲਾਂ ਵਿਚ 140 ਦੇ ਕਰੀਬ ਕਮਿਸ਼ਨਰ ਰਹਿ ਚੁੱਕੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਫਿਲਹਾਲ ਜਲੰਧਰ ਕੈਂਟ ਵਿਚ ਇਕ ਮਕਾਨ ਕਿਰਾਏ ’ਤੇ ਲਿਆ ਹੋਇਆ ਹੈ।