Breaking News
Home / ਕੈਨੇਡਾ / Front / ਗੁਰਸਿੱਖ ਬੀਬੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ

ਗੁਰਸਿੱਖ ਬੀਬੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ


ਕਿਰਪਾਨ ਅਤੇ ਕੜਾ ਪਾਏ ਹੋਣ ਕਰਕੇ ਕਰਕੇ ਨਹੀਂ ਮਿਲੀ ਐਂਟਰੀ
ਅੰਬਾਲਾ/ਬਿਊਰੋ ਨਿਊਜ਼ : ਰਾਜਸਥਾਨ ਵਿੱਚ ਇੱਕ ਗੁਰਸਿੱਖ ਲੜਕੀ ਲੋਕ ਸੇਵਾ ਕਮਿਸਨ ਵੱਲੋਂ ਕਰਵਾਈ ਗਈ ਨਿਆਂਇਕ ਪ੍ਰੀਖਿਆ ਵਿੱਚ ਇਸ ਲਈ ਨਹੀਂ ਬੈਠ ਸਕੀ ਕਿਉਂਕਿ ਉਸ ਨੇ ਕੜਾ ਅਤੇ ਕਿਰਪਾਨ ਪਾਈ ਹੋਈ ਸੀ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਜਸਥਾਨ ਪਬਲਿਕ ਸਰਵਿਸ ਕਮਿਸਨ ਵੱਲੋਂ ਇੱਕ ਗੁਰਸਿੱਖ ਕੁੜੀ ਨੂੰ ਕਿਰਪਾਨ ਉਤਾਰਨ ਲਈ ਕਹਿਣ ਅਤੇ ਪ੍ਰੀਖਿਆ ਕੇਂਦਰ ਵਿੱਚ ਬੈਠੇ ਜਾਣ ਤੋਂ ਰੋਕੇ ਜਾਣ ਦਾ ਵਿਰੋਧ ਕੀਤਾ ਹੈ। ਜਿਸ ਗੁਰਸਿੱਖ ਲੜਕੀ ਦਾ ਮਾਮਲਾ ਸੁਖਬੀਰ ਬਾਦਲ ਨੇ ਉਠਾਇਆ ਹੈ, ਉਹ ਅੰਬਾਲਾ ਛਾਉਣੀ ਦੀ ਰਹਿਣ ਵਾਲੀ ਹੈ। ਲੜਕੀ ਦਾ ਨਾਮ ਲਖਵਿੰਦਰ ਕੌਰ ਹੈ ਅਤੇ ਉਹ ਰਿਆਤ ਕਾਲਜ ਆਫ ਲਾਅ, ਰੂਪ ਨਗਰ ਵਿੱਚ ਸਹਾਇਕ ਪ੍ਰੋਫੈਸਰ ਹੈ। ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ.ਐਚ.ਡੀ ਕਰ ਰਹੀ ਹੈ ਅਤੇ ਇਹ ਉਸ ਦਾ ਆਖਰੀ ਸਾਲ ਹੈ। ਉਹ ਨਿਆਂਪਾਲਿਕਾ ਦੀ ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਸੀ। ਪਿਛਲੇ ਹਫਤੇ ਉਸ ਦੀ ਰਾਜਸਥਾਨ ਜੁਡੀਸਰੀ ਪ੍ਰੀਖਿਆ 23 ਜੂਨ ਨੂੰ ਸੀ, ਜਿਸ ਦਾ ਕੇਂਦਰ ਜੋਧਪੁਰ ਵਿਖੇ ਸੀ। ਉਹ ਸਮੇਂ ਸਿਰ ਸਬੰਧਤ ਕੇਂਦਰ ਪਹੁੰਚ ਗਏ ਸਨ ਅਤੇ ਜਦੋਂ ਉਹ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਲਾਈਨ ਵਿੱਚ ਖੜ੍ਹੀ ਹੋਈ ਤਾਂ ਉਸ ਨੂੰ ਆਪਣਾ ਕੜਾ ਅਤੇ ਕਿਰਪਾਨ ਲਾਹੁਣ ਲਈ ਕਿਹਾ ਗਿਆ।

Check Also

ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ

ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …