-8.4 C
Toronto
Saturday, December 27, 2025
spot_img
Homeਭਾਰਤਆਸਕਰ ’ਚ ਭਾਰਤ ਨੂੰ ਪਹਿਲੀ ਵਾਰ ਦੋ ਐਵਾਰਡ

ਆਸਕਰ ’ਚ ਭਾਰਤ ਨੂੰ ਪਹਿਲੀ ਵਾਰ ਦੋ ਐਵਾਰਡ

ਨਾਟੂ ਨਾਟੂ ਨੂੰ ਬੈਸਟ ਓਰੀਜ਼ਨਲ ਸੌਂਗ ਅਤੇ ‘ਦਿ ਐਲੀਫੈਂਟ ਵਿਸਪਰਜ਼’ ਨੇ ਜਿੱਤਿਆ ਡਾਕੂਮੈਂਟਰੀ ਆਸਕਰ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
95ਵੀਂ ਆਸਕਰ ਸੈਰੇਨੀ ਵਿਚ ਭਾਰਤ ਨੇ ਪਹਿਲੀ ਵਾਰ ਦੋ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਿਲਮ ਆਰਆਰਆਰ ਦੇ ਗਾਣੇ ‘ਨਾਟੂ ਨਾਟੂ’ ਨੇ ਬੈਸਟ ਓਰੀਜ਼ਨਲ ਸੌਂਗ ਦਾ ਐਵਾਰਡ ਜਿੱਤਿਆ ਹੈ। ਇਸੇ ਤਰ੍ਹਾਂ ‘ਦਿ ਐਲੀਫੈਂਟ ਵਿਸਪਰਜ਼’ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਬਣੀ ਹੈ। ਡਾਇਰੈਕਟਰ ਐੱਸਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦਾ ਗੀਤ ‘ਨਾਟੂ ਨਾਟੂ’ ਐੱਮਐੱਮ ਕੀਰਾਵਾਨੀ ਨੇ ਤਿਆਰ ਕੀਤਾ ਹੈ ਅਤੇ ਬੋਲ ਚੰਦਰਬੋਸ ਦੁਆਰਾ ਲਿਖੇ ਗਏ ਹਨ। ਇਸ ਨੂੰ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਗਾਇਆ ਹੈ। ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’। ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ ’ਤੇ ਇਹ ਫਿਲਮਾਇਆ ਗਿਆ ਹੈ। ਇਸੇ ਤਰ੍ਹਾਂ ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਡਾਕੂਮੈਂਟਰੀ ਸ਼ਾਰਟ ਸਬਜੈੱਕਟ’ ਸ਼੍ਰੇਣੀ ਵਿੱਚ ਭਾਰਤ ਦਾ ਪਹਿਲਾ ਆਸਕਰ ਜਿੱਤਿਆ ਹੈ। ਓਟੀਟੀ ਪਲੇਟਫਾਰਮ ‘ਨੈੱਟਫਲਿਕਸ’ ਦੀ ਇਹ ਦਸਤਾਵੇਜ਼ੀ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਜ਼ ਨੇ ਕੀਤਾ ਹੈ। ਕਾਰਤੀਕੀ ਗੋਂਸਾਲਵੇਜ਼ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ, ਇਸ ਨੂੰ ਆਪਣੀ ਮਾਤ ਭੂਮੀ ਭਾਰਤ ਨੂੰ ਸਮਰਪਿਤ ਕੀਤਾ। ਗੋਂਸਾਲਵੇਜ਼ ਨੇ ਅਕੈਡਮੀ ਐਵਾਰਡ ਲਈ ਨਿਰਮਾਤਾ ਗੁਨੀਤ ਮੋਂਗਾ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ। ਆਸਕਰ ’ਚ ਭਾਰਤ ਨੂੰ ਦੋ ਐਵਾਰਡ ਮਿਲਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ।

RELATED ARTICLES
POPULAR POSTS