ਭਾਰਤੀ ਫੌਜ ਦਾ ਧਿਆਨ ਭੜਕਾਉਣ ਲਈ ਚੀਨ ਦੀ ਨਵੀਂ ਚਾਲ
ਲਾਊਡ ਸਪੀਕਰ ‘ਤੇ ਉੱਚੀ ਆਵਾਜ਼ ‘ਚ ਵਜਾਉਣ ਲੱਗੇ ਪੰਜਾਬੀ ਗਾਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਪਿਛਲੇ ਕਾਫੀ ਸਮੇਂ ਤੋਂ ਐਲ.ਏ.ਸੀ. ‘ਤੇ ਭਾਰਤੀ ਫੌਜ ਨੂੰ ਭੜਕਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਹੁਣ ਭਾਰਤੀ ਫੌਜੀਆਂ ਦਾ ਧਿਆਨ ਭੜਕਾਉਣ ਦੀਆਂ ਕੋਸ਼ਿਸ਼ਾਂ ਵਿਚ ਚੀਨੀ ਫੌਜ ਫਿੰਗਰ 4 ‘ਤੇ ਲਾਊਡ ਸਪੀਕਰ ਲਗਾ ਕੇ ਉਚੀ ਆਵਾਜ਼ ਵਿਚ ਪੰਜਾਬੀ ਗਾਣੇ ਲਗਾ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਥੇ ਜ਼ਿਆਦਾਤਰ ਪੰਜਾਬੀ ਫੌਜੀ ਤਾਇਨਾਤ ਹਨ। ਚੀਨੀ ਫੌਜ ਨੇ ਹੁਣ ਭਾਰਤ ਖਿਲਾਫ਼ ਮਨੋਵਿਗਿਆਨਕ ਰਣਨੀਤੀ ਅਪਨਾਈ ਹੈ। ਭਾਰਤੀ ਫੌਜਾਂ ਦਾ ਧਿਆਨ ਭੜਕਾਉਣ ਅਤੇ ਉਨ੍ਹਾਂ ਨੂੰ ਉਲਝਣ ਵਿਚ ਪਾਉਣ ਦੀ ਰਣਨੀਤੀ ਤਹਿਤ ਚੀਨੀ ਫੌਜ ਪੰਜਾਬੀ ਗਾਣੇ ਵਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 20 ਦਿਨਾਂ ਵਿਚ ਇਸ ਖੇਤਰ ਵਿਚ ਤਿੰਨ ਵਾਰ ਫਾਇਰਿੰਗ ਦੀ ਘਟਨਾ ਹੋ ਚੁੱਕੀ ਹੈ।
Check Also
ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਕੀਤਾ ਸੰਬੋਧਨ
ਕਿਹਾ : ਵਿਕਸਤ ਭਾਰਤ ਦਾ ਟੀਚਾ ਮੁਸ਼ਕਲ ਲੱਗ ਸਕਦੈ, ਪਰ ਨਾਮੁਮਕਿਨ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ …