Breaking News
Home / ਹਫ਼ਤਾਵਾਰੀ ਫੇਰੀ / ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਰਾਸ਼ਟਰ ਨਿਰਮਾਣ ਦੇ ਪ੍ਰਾਜੈਕਟਾਂ ‘ਤੇ ਕੀਤੀ ਚਰਚਾ

ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਰਾਸ਼ਟਰ ਨਿਰਮਾਣ ਦੇ ਪ੍ਰਾਜੈਕਟਾਂ ‘ਤੇ ਕੀਤੀ ਚਰਚਾ

ਉਨਟਾਰੀਓ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਰਾਸ਼ਟਰ-ਨਿਰਮਾਣ ਪ੍ਰੋਜੈਕਟਾਂ ‘ਤੇ ਗੱਲ ਕਰਨ ਲਈ ਦੇਸ਼ ਦੇ ਪ੍ਰੀਮੀਅਰਾਂ ਦਾ ਇਕੱਠੇ ਹੋਣਾ ਦਹਾਕੇ ਦਾ ਸਭ ਤੋਂ ਵਧੀਆ ਈਵੈਂਟ ਸੀ। ਫੋਰਡ ਨੇ ਕਿਹਾ ਕਿ ਪ੍ਰੀਮੀਅਰ ਅਤੇ ਉਨ੍ਹਾਂ ਦੇ ਨਾਲ ਪੂਰਾ ਦੇਸ਼ ਇੱਕਜੁੱਟ ਹੈ ਕਿਉਂਕਿ ਕੈਨੇਡਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਦੇ ਹਮਲੇ ਹੇਠ ਆ ਰਿਹਾ ਹੈ। ਸੂਬਾਈ ਅਤੇ ਖੇਤਰੀ ਨੇਤਾ ਲੰਘੇ ਸੋਮਵਾਰ ਨੂੰ ਸਸਕਾਟੂਨ ਵਿੱਚ ਪੀਐਮ ਮਾਰਕ ਕਾਰਨੀ ਨਾਲ ਬੈਠੇ ਅਤੇ ਹਰੇਕ ਪ੍ਰੀਮੀਅਰ ਵੱਡੇ ਪ੍ਰਾਜੈਕਟਾਂ ਦੀਆਂ ਇੱਛਾ ਸੂਚੀਆਂ ਨਾਲ ਲੈ ਕੇ ਆਇਆ। ਇਸ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਮੁੱਦਾ ਇਹ ਹੈ ਕਿ ਬਿਲਡਰਾਂ ਨੂੰ ਭਾਰੀ ਨਿਵੇਸ਼ ਲਈ ਪ੍ਰੇਰਿਤ ਕਰਨ ਲਈ ਨਿਸ਼ਚਤਤਾ ਤੇ ਸਥਿਰਤਾ ਬਣਾਈ ਜਾਵੇ। ਕੈਨੇਡਾ ਨੂੰ ਇੱਕ ਊਰਜਾ ਮਹਾਂਸ਼ਕਤੀ ਬਣਾਉਣ ਲਈ ਨਿਵੇਸ਼ ਦੀ ਲੋੜ ਹੈ। ਮੀਟਿੰਗ ਵਿਚ ਹਾਜ਼ਰੀਨ ਨੇ ਨਿੱਜੀ ਤੌਰ ‘ਤੇ ਕਈ ਸੰਭਾਵੀ ਰਾਸ਼ਟਰ-ਨਿਰਮਾਣ, ਕੁਦਰਤੀ ਸਰੋਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵਿਚਾਰ ਕੀਤਾ।
ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਇਸ ਨੂੰ ਮਾੜੇ ਸੰਕੇਤ ਵਜੋਂ ਲੈਣ ਦਾ ਕੋਈ ਕਾਰਨ ਨਹੀਂ ਹੈ। ਮੀਟਿੰਗ ਵਿੱਚ ਵੱਡੇ ਪ੍ਰਾਜੈਕਟ ਲਾਗੂ ਹੋਣ ਸਬੰਧੀ ਕੋਈ ਸੰਕੇਤ ਨਹੀਂ ਮਿਲਿਆ। ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਪ੍ਰਧਾਨ ਮੰਤਰੀ ਇਸ ਮੀਟਿੰਗ ਵਿੱਚ ਖਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣਗੇ। ਫੈਡਰਲ ਲਿਬਰਲਾਂ ਨੇ ਅਜੇ ਤੱਕ ਸੰਸਦ ਵਿੱਚ ਚੋਣਵੇਂ ਪ੍ਰਾਜੈਕਟਾਂ ਲਈ ਪ੍ਰਵਾਨਗੀਆਂ ਨੂੰ ਵੱਧ ਤੋਂ ਵੱਧ ਦੋ ਸਾਲਾਂ ਤੱਕ ਤੇਜ਼ ਕਰਨ ਲਈ ਆਪਣੇ ਕਾਨੂੰਨ ਦਾ ਖੁਲਾਸਾ ਨਹੀਂ ਕੀਤਾ ਹੈ।
ਕਾਰਨੀ ਨੇ ਕਿਹਾ ਕਿ ਸਮੂਹ ਗਰਮੀਆਂ ਦੇ ਮਹੀਨਿਆਂ ਵਿੱਚ ਉਨ੍ਹਾਂ ਪ੍ਰਾਜੈਕਟਾਂ ਨੂੰ ਸੁਧਾਰੇਗਾ ਜਿਨ੍ਹਾਂ ਨੂੰ ਤਰਜੀਹੀ ਪ੍ਰੋਜੈਕਟਾਂ ਵਜੋਂ ਗਿਣਿਆ ਜਾਣਾ ਚਾਹੀਦਾ ਹੈ ਅਤੇ ਕਿਹਾ ਕਿ ਜਿਵੇਂ ਕਿ ਨਿੱਜੀ ਸਮਰਥਕ ਇੱਥੇ ਮੌਕੇ ਤੋਂ ਜਾਣੂ ਹੋ ਜਾਂਦੇ ਹਨ, ਅਸੀਂ ਹੋਰ ਪ੍ਰੋਜੈਕਟਾਂ ਨੂੰ ਅੱਗੇ ਆਉਂਦੇ ਦੇਖਾਂਗੇ।

 

Check Also

ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਵਿਚ ਐਂਟਰੀ ਕੀਤੀ ਬੈਨ

ਕਿਹਾ : ਖਤਰਨਾਕ ਲੋਕਾਂ ਤੋਂ ਦੇਸ਼ ਨੂੰ ਬਚਾਉਣ ਲਈ ਚੁੱਕਿਆ ਹੈ ਕਦਮ ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼ …