22.3 C
Toronto
Monday, August 10, 2026
spot_img
Homeਹਫ਼ਤਾਵਾਰੀ ਫੇਰੀਗੈਰਕਾਨੂੰਨੀ ਪਰਵਾਸੀਆਂ ਨੂੰ ਖੁਦ ਦੇਸ਼ ਛੱਡਣ 'ਤੇ ਬੋਨਸ ਦੀ ਪੇਸ਼ਕਸ਼

ਗੈਰਕਾਨੂੰਨੀ ਪਰਵਾਸੀਆਂ ਨੂੰ ਖੁਦ ਦੇਸ਼ ਛੱਡਣ ‘ਤੇ ਬੋਨਸ ਦੀ ਪੇਸ਼ਕਸ਼

ਗੈਰਕਾਨੂੰਨੀ ਪਰਵਾਸੀਆਂ ਨੂੰ ਖੁਦ ਦੇਸ਼ ਛੱਡਣ ‘ਤੇ ਬੋਨਸ ਦੀ ਪੇਸ਼ਕਸ਼ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀ ਐੱਚ ਐੱਸ) ਨੇ ਭਾਰਤ ਸਣੇ ਹੋਰ ਦੇਸ਼ਾਂ ਦੇ ਗੈਰਕਾਨੂੰਨੀ ਪਰਵਾਸੀਆਂ ਨੂੰ ਮੁਫਤ ਵਿੱਚ ਉਨ੍ਹਾਂ ਦੇ ਵਤਨ ਵਾਪਸ ਭੇਜਣ ਅਤੇ ਨਾਲ ਹੀ 2,600 ਅਮਰੀਕੀ ਡਾਲਰ (ਕਰੀਬ 2.15 ਲੱਖ ਰੁਪਏ) ਦਾ ‘ਐਗਜ਼ਿਟ ਬੋਨਸ’ ਦੇਣ ਦੇ ਪੋਸਟਰ ਜਾਰੀ ਕੀਤੇ ਹਨ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਪਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਇਸ ਸਵੈ-ਦੇਸ਼ ਨਿਕਾਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਤਾਜ ਮਹਿਲ ਸਣੇ ਕੋਲੰਬੀਆ ਅਤੇ ਚੀਨ ਦੀਆਂ ਪ੍ਰਮੁੱਖ ਇਮਾਰਤਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਹੈ। ਡੀ ਐੱਚ ਐੱਸ ਨੇ ਕਿਹਾ, ”ਜਦੋਂ ਤੁਸੀਂ ਖ਼ੁਦ ਦੇਸ਼ ਛੱਡਣ ਲਈ ‘ਸੀਬੀਪੀ ਹੋਮ’ ਦੀ ਵਰਤੋਂ ਕਰਦੇ ਹੋ, ਤਾਂ ਘਰ ਵਾਪਸੀ ਲਈ ਮੁਫਤ ਫਲਾਈਟ ਅਤੇ 2,600 ਡਾਲਰ ਦਾ ਐਗਜ਼ਿਟ ਬੋਨਸ ਪ੍ਰਾਪਤ ਕਰ ਸਕਦੇ ਹੋ।”
ਪ੍ਰਾਜੈਕਟ ਹੋਮਕਮਿੰਗ ਮੁਹਿੰਮ ਪਿਛਲੇ ਸਾਲ ਮਈ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੇ ਮੁੱਢ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।

RELATED ARTICLES
POPULAR POSTS