ਓਨਟਾਰੀਓ : ਪ੍ਰੀਮੀਅਰ ਡੱਗ ਫੋਰਡ ਨੇ ਕੇਅਰਜ਼ ਹੋਮ ਮਾਮਲੇ ‘ਚ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਕਿਹਾ ਕਿ ਜੀਟੀਏ ਦੇ ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਾਂਭੀ ਜਾਵੇਗੀ। ਦੋ ਲਾਂਗ ਟਰਮ ਕੇਅਰ ਹੋਮਜ਼ ਪਹਿਲਾਂ ਹੀ ਸਰਕਾਰੀ ਕੰਟਰੋਲ ਵਿੱਚ ਹਨ। ਜਿਨ੍ਹਾਂ ਲਾਂਗ ਟਰਮ ਕੇਅਰ ਹੋਮਜ਼ ਦੀ ਗੱਲ ਫੋਰਡ ਵੱਲੋਂ ਕੀਤੀ ਗਈ ਉਨ੍ਹਾਂ ਵਿੱਚ ਇਟੋਬੀਕੋ ਸਥਿਤ ਈਟਨਵਿੱਲੇ ਕੇਅਰ ਸੈਂਟਰ, ਨੌਰਥ ਯੌਰਕ ਸਥਿਤ ਹਾਅਥੌਰਨੇ ਪਲੇਸ ਕੇਅਰ ਸੈਂਟਰ, ਸਕਾਰਬੌਰੇ ਦੇ ਐਲਟਾਮੌਂਟ ਕੇਅਰ, ਪਿਕਰਿੰਗ ਦੇ ਆਰਚਰਡ ਵਿੱਲਾ ਅਤੇ ਮਿਸੀਸਾਗਾ ਦੇ ਕੈਮਿਲਾ ਕੇਅਰ ਹੋਮ ਸ਼ਾਮਲ ਹਨ। ਸਰਕਾਰ ਡਾਊਨਜ਼ਵਿਊ ਲਾਂਗ ਟਰਮ ਕੇਅਰ ਸੈਂਟਰ ਤੇ ਸਟਨ ਦੇ ਰਿਵਰ ਗਲੈਨ ਹੈਵਨ ਨਰਸਿੰਗ ਹੋਮ ਦੀ ਮੈਨੇਜਮੈਂਟ ਪਹਿਲਾਂ ਹੀ ਆਪਣੇ ਅਧੀਨ ਲੈ ਚੁੱਕੀ ਹੈ।ਪ੍ਰੀਮੀਅਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੈਮਿਲਾ ਕੇਅਰ ਹੋਮ ਸਮੇਤ ਆਰਮਡ ਫੋਰਸਿਜ਼ ਦੀ ਰਿਪੋਰਟ ਵਿੱਚ ਹਾਈਲਾਈਟ ਹੋਏ ਪੰਜ ਹੋਮਜ਼ ਵਿੱਚੋਂ ਹਰੇਕ ਵਿੱਚ ਦੋ ਇੰਸਪੈਕਟਰਜ਼ ਵਾਲੀਆਂ ਛੇ ਟੀਮਾਂ ਭੇਜੀਆਂ ਜਾਣਗੀਆਂ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …