Breaking News
Home / ਹਫ਼ਤਾਵਾਰੀ ਫੇਰੀ / ਕਰੋਨਾ : ਓਨਟਾਰੀਓ ਤੇ ਕਿਊਬਿਕ ਸੂਬੇ ‘ਚ ਫੌਜ ਤਾਇਨਾਤ

ਕਰੋਨਾ : ਓਨਟਾਰੀਓ ਤੇ ਕਿਊਬਿਕ ਸੂਬੇ ‘ਚ ਫੌਜ ਤਾਇਨਾਤ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੇਅਰ ਹੋਮਜ਼ ਦੀ ਬਦਹਾਲੀ ਬਾਰੇ ਜਾਣ ਕੇ ਪ੍ਰੇਸ਼ਾਨ ਹਾਂ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਕਰੋਨਾ ਪ੍ਰਭਾਵਿਤ ਦੋ ਸੂਬਿਆਂ ਵਿਚ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਕੇਅਰ ਹੋਮਜ਼ ਵਿਚ ਕਰੋਨਾ ਪੀੜਤ ਵਿਅਕਤੀਆਂ ਦੇ ਮੌਤ ਦੇ ਅੰਕੜੇ ਵਿਚ ਹੋ ਰਹੇ ਇਜ਼ਾਫ਼ੇ ਦੇ ਚਲਦਿਆਂ ਅਤੇ ਕੇਅਰ ਹੋਮਜ਼ ਦੀ ਬਦਹਾਲੀ ਕਾਰਨ ਜਿਥੇ ਪ੍ਰਧਾਨ ਮੰਤਰੀ ਟਰੂਡੇ ਪ੍ਰੇਸ਼ਾਨ ਹਨ, ਉਥੇ ਹੀ ਕੇਅਰਜ਼ ਹੋਮਜ਼ ਦੇ ਸਫਾਈ ਦੇ ਕੰਮ ਨੇ ਪੂਰੀ ਰਫ਼ਤਾਰ ਫੜ ਲਈ ਹੈ। ਓਨਟਾਰੀਓ ਅਤੇ ਕਿਊਬਿਕ ਸੂਬਿਆਂ ਵਿਚ ਕੈਨੇਡੀਅਨ ਫੌਜ ਹੁਣ ਫਰੰਟ ‘ਤੇ ਤਾਇਨਾਤ ਹੋ ਕੇ ਸਾਰੇ ਕੰਮਕਾਜ ਦੇਖ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪੂਰੇ ਕੈਨੇਡਾ ਭਰ ਵਿਚ ਕਰੋਨਾ ਕਾਰਨ ਹੋਣ ਵਾਲੀਆ ਮੌਤਾਂ ਵਿਚੋਂ 80 ਫੀਸਦੀ ਮੌਤਾਂ ਕੇਅਰ ਹਾਊਸ ਵਿਚ ਹੋਈਆਂ ਹਨ। ਓਨਟਾਰੀਓ ਦੇ ਮੁਖੀ ਡਗ ਫੋਰਡ ਨੇ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣੀ ਪੂਰੀ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਆਖਿਆ ਹੈ ਕਿ ਜਿਨ੍ਹਾਂ ਕੇਅਰਜ਼ ਹੋਮਜ਼ ਵਿਚ ਵੱਡੀ ਗਿਣਤੀ ਵਿਚ ਅਜਿਹੀਆਂ ਮੌਤਾਂ ਹੋਈਆਂ ਹਨ, ਉਥੇ ਗੰਦਗੀ ਸੀ, ਬਜ਼ੁਰਗ ਕਈ ਹਫਤਿਆਂ ਤੋਂ ਨਹਾਏ ਤੱਕ ਨਹੀਂ ਸਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਖਾਣਾ ਵੀ ਜਿੱਥੇ ਸਹੀ ਨਹੀਂ ਮਿਲਦਾ ਸੀ, ਉਥੇ ਹੀ ਉਨ੍ਹਾਂ ਦੇ ਬਿਸਤਰੇ ਤੱਕ ਗੰਦੇ ਪਏ ਸਨ। ਜਿਸ ਮਦਦ ਦੀ ਉਨ੍ਹਾਂ ਨੂੰ ਲੋੜ ਸੀ ਉਨ੍ਹਾਂ ਨੂੰ ਉਹ ਮਦਦ ਵੀ ਨਹੀਂ ਮਿਲ ਪਾ ਰਹੀ ਸੀ। ਕੇਅਰ ਹੋਮਜ਼ ਦੀ ਬਦਹਾਲੀ ਦੇ ਮਾਮਲੇ ਵਿਚ ਸਭ ਤੋਂ ਪੀੜਦਾਇਕ ਖਬਰਾਂ ਓਨਟਾਰੀਓ ਅਤੇ ਕਿਊਬਿਕ ਸੂਬੇ ਤੋਂ ਹੀ ਮਿਲ ਰਹੀਆਂ ਹਨ। ਜਿੱਥੇ ਹੁਣ ਸਥਿਤੀ ‘ਤੇ ਕਾਬੂ ਪਾਉਣ ਲਈ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਹੈ ਕਿ ਉਹ ਖੁਦ ਪੂਰੇ ਹਾਲਾਤ ਤੋਂ ਜਾਣੂ ਹੋਣ ਤੋਂ ਬਾਅਦ ਪ੍ਰੇਸ਼ਾਨ ਹੋਏ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ ਜਿੱਥੇ 88 ਹਜ਼ਾਰ ਦੇ ਪਾਰ ਚਲਾ ਗਿਆ ਹੈ, ਉਥੇ ਹੀ ਮੌਤ ਦਾ ਅੰਕੜਾ 7 ਹਜ਼ਾਰ ਵੱਲ ਨੂੰ ਵਧਦਿਆਂ 6800 ਨੂੰ ਪਾਰ ਕਰ ਚੁੱਕਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …