15.8 C
Toronto
Monday, June 8, 2026
spot_img
Homeਪੰਜਾਬਪੰਜਾਬ 'ਚ ਬਣੀ ਇੱਕ ਹੋਰ ਸਿਆਸੀ ਪਾਰਟੀ

ਪੰਜਾਬ ‘ਚ ਬਣੀ ਇੱਕ ਹੋਰ ਸਿਆਸੀ ਪਾਰਟੀ

5117 ਸੀਟਾਂ ‘ਤੇ ਚੋਣ ਲੜਨ ਦਾ ਕੀਤਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਨੈਸ਼ਨਲ ਫਰੀਡਮ ਪਾਰਟੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਦੀਆਂ 117 ਸੀਟਾਂ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਸਵਾਮੀ ਵਿਵਕੇਨੰਦ ਫਾਊਂਡੇਸ਼ਨ ਉੱਤੇ ਆਧਾਰਿਤ ਨੈਸ਼ਨਲ ਫਰੀਡਮ ਪਾਰਟੀ ਦੇ ਕੌਮੀ ਕਨਵੀਨਰ ਅਮਾਲਨ ਵਿਸ਼ਵਾਸ ਨੇ ਆਖਿਆ ਕਿ ਪੰਜਾਬ ਲਈ ਪਾਰਟੀ ਆਪਣੀ ਕਾਰਜਕਾਰਨੀ ਦਾ ਐਲਾਨ 20 ਸਤੰਬਰ ਤੱਕ ਕਰ ਦੇਵੇਗੀ। ਵਿਸ਼ਵਾਸ ਨੇ ਐਲਾਨ ਕੀਤਾ ਕਿ ਪਾਰਟੀ 117 ਸੀਟਾਂ ਉੱਤੇ ਪੰਜਾਬੀਆਂ ਨੂੰ ਹੀ ਚੋਣ ਲੜਨ ਦਾ ਮੌਕਾ ਦੇਵੇਗੀ। ਕੋਈ ਵੀ ਉਮੀਦਵਾਰ ਬਾਹਰ ਤੋਂ ਨਹੀਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਪਾਰਟੀ ਦਾ ਪੰਜਾਬ ਚੋਣਾਂ ਲਈ ਮੁੱਖ ਏਜੰਡਾ ਵਿਗੜਦੀ ਕਾਨੂੰਨ ਵਿਵਸਥਾ ਨੂੰ ਸਹੀ ਕਰਨਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ ਹੈ। ਅਮਾਲਨ ਵਿਸ਼ਵਾਸ ਨੇ ਆਖਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫ਼ਰੰਟ ਉੱਤੇ ਫ਼ੇਲ੍ਹ ਹੋਈ ਹੈ। ਨੈਸ਼ਨਲ ਫਰੀਡਮ ਪਾਰਟੀ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ ਦੂਜੀਆਂ ਰਾਜਸੀ ਪਾਰਟੀਆਂ ਨਾਲ ਗੱਠਜੋੜ ਨਹੀਂ ਕਰੇਗੀ।

RELATED ARTICLES
POPULAR POSTS