
ਡੇਢ ਸਾਲ ਵਿਚ 20 ਹਜ਼ਾਰ ਅਹੁਦੇ ਹੋਏ ਖਤਮ
ਨਵੀਂ ਦਿੱਲੀ/ਬਿਊਰੋ ਨਿਊਜ਼
ਮਾਈਕ੍ਰੋਸਾਫਟ ਨੇ ਕਰੀਬ 60 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਛੱਡਣ ਦਾ ਆਫਰ ਦਿੱਤਾ ਹੈ। ਕੰਪਨੀ ਨੇ ਇਸਦੇ ਬਦਲੇ ਗਰੇਡ ਦੇ ਮੁਤਾਬਕ ਇਕ ਸਾਲ ਤੱਕ ਦੀ ਤਨਖਾਹ ਦੇ ਬਰਾਬਰ ਇੱਕਮੁਸ਼ਤ ਭੁਗਤਾਨ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਏ.ਆਈ. ਅਤੇ ਸਿਸਟਮ ਬਣਾਉਣ ਵਿਚ ਹੋਏ ਖਰਚ ਦੀ ਭਰਪਾਈ ਦੇ ਲਈ ਕਰਮਚਾਰੀਆਂ ਦੀ ਸੰਖਿਆ ਘੱਟ ਕਰਨ ਜਾ ਰਹੀ ਹੈ। ਕੰਪਨੀ ਵਿਚ ਕੁੱਲ 2 ਲੱਖ 23 ਹਜ਼ਾਰ ਕਰਮਚਾਰੀ ਹਨ, ਜਿਨ੍ਹਾਂ ਵਿਚੋਂ 23 ਹਜ਼ਾਰ ਭਾਰਤ ’ਚ ਹਨ। ਮਾਈਕ੍ਰੋਸਾਫਟ ਭਾਰਤ, ਅਮਰੀਕਾ, ਕੈਨੇਡਾ ਅਤੇ ਬਿ੍ਰਟੇਨ ਦੇ ਲੈਵਲ 70 ਜਾਂ ਉਸ ਤੋਂ ਹੇਠਾਂ ਦੇ ਅਹੁਦਿਆਂ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਲਈ ਇਹ ਸਕੀਮ ਲਿਆਈ ਹੈ। ਇਨ੍ਹਾਂ ਵਿਚੋਂ ਕਿੰਨਿਆਂ ਨੂੰ ਆਫਰ ਮਿਲੇਗਾ, ਇਹ ਸਪੱਸ਼ਟ ਨਹੀਂ ਹੈ। ਕੰਪਨੀ ਨੇ ਕਿਹਾ ਹੈ ਕਿ ਯੋਗ ਕਰਮਚਾਰੀਆਂ ਨੂੰ ਈਮੇਲ ਭੇਜਿਆ ਜਾਵੇਗਾ ਅਤੇ ਇਸ ’ਤੇ 1 ਦਸੰਬਰ ਤੱਕ ਫੈਸਲਾ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ ਨੇ ਮਈ ਅਤੇ ਜੁਲਾਈ 2025 ਵਿਚ ਕਰੀਬ 15 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਜੁਲਾਈ 2026 ਵਿਚ ਵੀ ਕੰਪਨੀ ਨੇ ਕਰੀਬ 4800 ਅਹੁਦੇ ਖਤਮ ਕਰ ਦਿੱਤੇ ਸਨ। ਯਾਨੀ ਇਨ੍ਹਾਂ ਤਿੰਨਾਂ ਦੌਰਾਂ ਵਿਚ ਕੁੱਲ ਮਿਲਾ ਕੇ ਕਰੀਬ 20 ਹਜ਼ਾਰ ਨੌਕਰੀਆਂ ’ਤੇ ਅਸਰ ਪਿਆ ਹੈ।

