Breaking News
Home / ਦੁਨੀਆ / ਪਾਕਿ ਫੌਜ ਦੇਣ ਲੱਗੀ ਭਾਰਤੀ ਫੌਜ ਨੂੰ ਫੋਕੀਆਂ ਧਮਕੀਆਂ

ਪਾਕਿ ਫੌਜ ਦੇਣ ਲੱਗੀ ਭਾਰਤੀ ਫੌਜ ਨੂੰ ਫੋਕੀਆਂ ਧਮਕੀਆਂ

ਕਿਹਾ, ਭਾਰਤ ਦੀ ਕਿਸੇ ਕਾਰਵਾਈ ਦਾ ਜਵਾਬ ਦੇਣ ਲਈ ਪਾਕਿ ਫੌਜ ਤਿਆਰ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨੀ ਫੌਜ ਨੇ ਭਾਰਤ ਨੂੰ ਫੋਕੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਕਿ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਦੀ ਫੌਜ ਦੀ ਸਮਰੱਥਾ ਨੂੰ ਘੱਟ ਕਰਕੇ ਨਹੀਂ ਵੇਖਣਾ ਚਾਹੀਦਾ। ਗਫੂਰ ਨੇ ਕਿਹਾ ਕਿ ਜੇਕਰ ਭਾਰਤ ਸਰਹੱਦ ਪਾਰ ਕੋਈ ਵੀ ਹਰਕਤ ਕਰਦਾ ਹੈ ਕਿ ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਲਈ ਪਾਕਿ ਫੌਜ ਤਿਆਰ-ਬਰ-ਤਿਆਰ ਹੈ। ਗਫੂਰ ਨੇ ਕਿਹਾ ਕਿ ਭਾਰਤ ਨੇ ਇਸ ਸਾਲ ਗੋਲੀਬਾਰੀ ਵਿਚ ਸਾਡੇ 30 ਨਾਗਰਿਕ ਮਾਰੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਖੇਤਰ ਵਿੱਚ ਸ਼ਾਂਤੀ ਲਈ ਹਾਂ-ਪੱਥੀ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਪਾਕਿ ਵਲੋਂ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਦਾ ਭਾਰਤ ਵਲੋਂ ਕਰੜਾ ਜਵਾਬ ਦਿੱਤਾ ਜਾ ਰਿਹਾ ਹੈ।

Check Also

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ’ਤੇ 90 ਦਿਨਾਂ ਲਈ ਲਗਾਈ ਰੋਕ

ਚੀਨ ’ਤੇ ਲੱਗੇ ਟੈਰਿਫ ਨੂੰ 104 ਫੀਸਦੀ ਤੋਂ ਵਧਾ ਕੇ 125 ਫੀਸਦੀ ਕੀਤਾ ਵਾਸ਼ਿੰਗਟਨ/ਬਿਊਰੋ ਨਿਊਜ਼ …