4 ਮਈ ਨੂੰ ਐਡਮ ਨੂੰ ਸੁਣਾਈ ਜਾਵੇਗੀ ਸਜ਼ਾ
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਨੌਸੈਨਿਕ ਐਡਮ ਪਿਊਰਿੰਟਨ ਨੇ ਆਪਣਾ ਇਹ ਜੁਰਮ ਕਬੂਲ ਲਿਆ ਹੈ ਕਿ ਉਸ ਨੇ ਨਫ਼ਰਤੀ ਅਪਰਾਧ ਵਿਚ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਕੀਤੀ ਸੀ। ਉਸ ਨੇ ਪਿਛਲੇ ਸਾਲ 22 ਫਰਵਰੀ ਨੂੰ ਕਨਸਾਸ ਵਿਚ 32 ਸਾਲਾ ਸ਼੍ਰੀਨਿਵਾਸ ਨੂੰ ਗੋਲੀ ਮਾਰ ਦਿੱਤੀ ਸੀ। ਇਸ ਵਿਚ ਉਸ ਦੀ ਮੌਤ ਹੋ ਗਈ ਸੀ ਜਦਕਿ ਹਮਲੇ ‘ਚ ਉਸ ਦਾ ਦੋਸਤ ਆਲੋਕ ਮਦਸਾਨੀ ਜ਼ਖ਼ਮੀ ਹੋ ਗਿਆ ਸੀ। ਐਡਮ (52) ਨੇ ਕਨਸਾਸ ਦੀ ਸੰਘੀ ਅਦਾਲਤ ਵਿਚ ਆਪਣੀ ਜੁਰਮ ਕਬੂਲ ਕੀਤਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਉਸ ‘ਤੇ ਹੱਤਿਆ, ਹੱਤਿਆ ਦੇ ਯਤਨ ਅਤੇ ਨਫ਼ਰਤੀ ਅਪਰਾਧ ਦੇ ਦੋਸ਼ ਲਗਾਏ ਗਏ। ਉਸ ਨੂੰ ਚਾਰ ਮਈ ਨੂੰ ਸਜ਼ਾ ਸੁਣਾਈ ਜਾਵੇਗੀ। ਉਸ ਨੂੰ ਉਮਰ ਕੈਦ ਦੇ ਨਾਲ ਹੀ ਹੱਤਿਆ ਦੇ ਯਤਨ ਵਿਚ ਘੱਟੋ-ਘੱਟ 146 ਦਿਨ ਦੀ ਸਜ਼ਾ ਹੋ ਸਕਦੀ ਹੈ। ਐਡਮ ਨੇ ਪਹਿਲੇ ਆਪਣਾ ਜੁਰਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੀਨਿਵਾਸ ਮਾਮਲੇ ਦੀ ਸੁਣਵਾਈ ਪਿਛਲੇ ਸਾਲ ਨਵੰਬਰ ਵਿਚ ਸ਼ੁਰੂ ਹੋਈ ਸੀ। ਐਡਮ ਦੇ ਅਪਰਾਧ ਸਵੀਕਾਰ ਕਰਨ ‘ਤੇ ਸ਼੍ਰੀਨਿਵਾਸ ਦੀ ਪਤਨੀ ਸੁਨੈਣਾ ਡੁਮਾਲਾ ਨੇ ਕਿਹਾ ਕਿ ਇਸ ਨਾਲ ਸ਼੍ਰੀਨਿਵਾਸ ਵਾਪਸ ਨਹੀਂ ਆਉਣਗੇ ਪ੍ਰੰਤੂ ਇਸ ਨਾਲ ਇਹ ਸਖ਼ਤ ਸੰਦੇਸ਼ ਜਾਏਗਾ ਕਿ ਨਫ਼ਰਤੀ ਅਪਰਾਧ ਸਵੀਕਾਰ ਕਰਨ ਯੋਗ ਨਹੀਂ ਹੈ। ਦੱਸਣਯੋਗ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ ਟਰੰਪ ਦੇ ਅਮਰੀਕਾ ਫਸਟ ਦੇ ਨਾਅਰੇ ਕਾਰਨ ਅਮਰੀਕਾ ਵਿਚ ਨਸਲੀ ਵਾਤਵਰਨ ਬਣਿਆ ਸੀ। ਇਸ ਦੌਰਾਨ ਪਰਵਾਸੀਆਂ ‘ਤੇ ਕਈ ਹਮਲੇ ਹੋਏ ਸਨ। ਸ਼੍ਰੀਨਿਵਾਸ ਦੀ ਹੱਤਿਆ ਨੇ ਅੰਤਰਰਾਸ਼ਟਰੀ ਪੱਧਰ ‘ਤੇ ਲੋਕਾਂ ਦਾ ਧਿਆਨ ਖਿੱਚਿਆ ਸੀ ਅਤੇ ਅਮਰੀਕਾ ਵਿਚ ਅਸਹਿਣਸ਼ੀਲਤਾ ਵਧਣ ਦੀ ਸ਼ੰਕਾ ਪ੍ਰਗਟ ਕੀਤੀ ਗਈ ਸੀ।
ਅਮਰੀਕਾ ਹੀ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ : ਸਈਦ
ਲਾਹੌਰ : ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੇ ਅਮਰੀਕਾ ਨੂੰ ਹੀ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਦੱਸਿਆ ਹੈ। ਜੁੰਮੇ ਦੀ ਨਮਾਜ਼ ਪਿੱਛੋਂ ਇਕ ਸਥਾਨਕ ਮਸਜਿਦ ਵਿਚ ਹਾਫਿਜ਼ ਨੇ ਪਾਕਿਸਤਾਨੀ ਆਗੂਆਂ ਨੂੰ ਵੀ ਕੋਸਿਆ ਅਤੇ ਉਨ੍ਹਾਂ ‘ਤੇ ਅਮਰੀਕਾ ਦੇ ਨਾਲ ਹੀ ਹੋਰਨਾਂ ਪੱਛਮੀ ਦੇਸ਼ਾਂ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਦੋਸ਼ ਲਾਇਆ।ઠਸਈਦ ਹਾਫਿਜ਼ ਨੇ ਕਿਹਾ ਕਿ ਪਾਕਿਸਤਾਨ ਉਸ ਅਮਰੀਕਾ ਦੀ ਮਦਦ ਕਰ ਰਿਹਾ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਹੈ। ਅਮਰੀਕਾ ਵਿਚ ਹਰ ਸਾਲ ਹੋ ਰਹੀ ਲੱਖਾਂ ਲੋਕਾਂ ਦੀ ਹੱਤਿਆ ਵਿਚ ਉਹ ਸ਼ਾਮਲ ਹੈ। ਅਮਰੀਕਾ ਖੁਦ ਹੀ ਅੱਤਵਾਦ ਨੂੰ ਸ਼ਰਨ ਦੇਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ।
Check Also
ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ
ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …