ਮਿਲਟਨ/ਬਿਊਰੋ ਨਿਊਜ਼
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਨ ਸਨਿਚਰਵਾਰ, 19 ਅਗਸਤ 2017 ਨੂੰ ਸੰਗ ਢੇਸੀਆਂ, ਜ਼ਿਲ੍ਹਾ ਜਲੰਧਰ ਦੇ ਪਰਿਵਾਰਾਂ ਨੇ ਮਿਲ ਕੇ ਇਕ ਪਿਕਨਿਕ ਰੈਟਲ ਸਨੇਕ ਕੰਜ਼ਰਵੇਸ਼ਨ ਏਰੀਆ, ਮਿਲਟਨ, ਕਨੇਡਾ ਵਿਖੇ ਆਯੋਜਿਤ ਕੀਤੀ ਜਿਸ ਵਿਚ ਤਕਰੀਬਨ 50 ਤੋਂ ਵੱਧ ਬੱਚੇ, ਜਵਾਨ ਅਤੇ ਬੁਜੁਰਗਾਂ ਨੇ ਹਿੱਸਾ ਲਿਆ। ਭਰਤ ਮਾਨ ਨੇ ਸਾਰਿਆਂ ਦਾ ਪਿਕਨਿਕ ਵਿਚ ਆਉਣ ਦਾ ਧੰਨਵਾਦ ਕੀਤਾ।
ਇਸ ਤੋਂ ਉਪਰੰਤ ਦੀਦਾਰ ਸਿੰਘ ਖੋਖ਼ਰ ਨੇ ਸਾਥੋਂ ਵਿਛੜ ਗਏ ਪਿਆਰਿਆਂ ਨੂੰ ਯਾਦ ਕੀਤਾ ਅਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਡਾ: ਸੋਲੋਮਨ ਨਾਜ਼ ਨੇ ਅਰਦਾਸ ਕੀਤੀ। ਇਸ ਸਾਲ ਤਰਸੇਮ ਗਰੇਵਾਲ ਅਤੇ ਮਨਜੀਤ ਕਪਿਲ ਸਿਹਤ ਪਖੋਂ ਠੀਕ ਨਹੀਂ ਰਹੇ ਸਨ ਸੋ ਉਹਨਾਂ ਦੀ ਸਿਹਤਯਾਬੀ ਲਈ ਭੀ ਦੁਆਵਾਂ ਮੰਗੀਆਂ ਗਈਆਂ। ਰਜਿੰਦਰ ਸਿੰਘ ਢੇਸੀ ਅਤੇ ਗੁਰਪ੍ਰੀਤ ਤੇ ਬਿਕਰਮ ਸਿੰਘ ਦੇ ਪਰਿਵਾਰ ਵਿਚ ਨਵਜਨਮਿਆਂ ਦੀ ਆਮਦ ਤੇ ਪ੍ਰੀਵਾਰਾਂ ਨੂੰ ਵਧਾਈਆਂ ਦਿੱਤੀਆਂ ਤੇ ਬਚਿਆਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਦੁਆਵਾਂ ਵੀ ਕੀਤੀਆਂ ਗਈਆਂ। ਸਰਵਣ ਰਾਮ ਮਾਨ ਅਤੇ ਤਰਲੋਚਨ ਸਿੰਘ ਗਰੇਵਾਲ ਦਾ ਵਿਸ਼ੇਸ਼ ਤੌਰ ‘ਤੇ ਪਿਕਨਿਕ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਗਿਆ। ਅਮਰੀਕ ਕੈਂਥ ਨੇ ਸਾਰੇ ਆਉਣ ਵਾਲਿਆਂ ਦਾ ਅਤੇ ਵਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …