Breaking News
Home / ਕੈਨੇਡਾ / ਸੰਦੀਪ ਸਿੰਘ ਨੇ ਕੈਲੇਡਨ ਵਾਰਡ 2 ਤੋਂ ਕਾਊਂਸਲਰ ਲਈ ਮੁਹਿੰਮ ਦੀ ਕੀਤੀ ਸ਼ੁਰੂਆਤ

ਸੰਦੀਪ ਸਿੰਘ ਨੇ ਕੈਲੇਡਨ ਵਾਰਡ 2 ਤੋਂ ਕਾਊਂਸਲਰ ਲਈ ਮੁਹਿੰਮ ਦੀ ਕੀਤੀ ਸ਼ੁਰੂਆਤ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 24 ਜੂਨ ਨੂੰ ਉੱਘੇ ਰਿਆਲਟਰ ਸੰਦੀਪ ਸਿੰਘ ਨੇ ਕੈਲੇਡਨ ਸ਼ਹਿਰ ਦੇ ਵਾਰਡ ਨੰਬਰ-2 ਤੋਂ ਸਿਟੀ ਕਾਊਂਸਲਰ ਲਈ ਉਮੀਦਵਾਰ ਵਜੋਂ ਆਪਣੀ ਚੋਣ-ਮੁਹਿੰਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਤੋਂ ਧਾਰਮਿਕ ਪ੍ਰੋਗਰਾਮ ਨਾਲ ਸ਼ੁਰੂ ਕੀਤੀ। ਇਸ ਪ੍ਰੋਗਰਾਮ ਵਿਚ ਸੰਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਕਮਿਊਨਿਟੀ ਦੇ ਜਾਣੇ-ਪਹਿਚਾਣੇ ਰਾਗੀ ਭਾਈ ਅਨੰਤਵੀਰ ਸਿੰਘ ਜੀ ਦੇ ਨਾਲ ਕੀਰਤਨ ਕੀਤਾ।
ਇਸ ਮੌਕੇ ਕਮਿਊਨਿਟੀ ਦੇ ਵੱਖ-ਵੱਖ ਵਰਗਾਂ ਤੋਂ 500 ਤੋਂ ਵਧੇਰੇ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਬਰੈਂਪਟਮ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਬਰੈਂਪਟਨ ਈਸਟ ਤੋਂ ਐੱਮ.ਪੀ.ਪੀ. ਗੁਰਰਤਨ ਸਿੰਘ, ਵਾਰਡ 9-10 ਤੋਂ ਸਿਟੀ ਕਾਊਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਕੈਲੇਡਨ ਵਾਰਡ 1 ਤੋਂ ਰਿਜਨਲ ਕਾਊਂਸਲਰ ਤੇ ਮੇਅਰ ਲਈ ਉਮੀਦਵਾਰ ਬਾਰਬ ਸ਼ਾਅਨੈਸੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਹਾਜ਼ਰੀਨ ਵਿਚ ਓਨਟਾਰੀਓ ਦੀ ਸਾਬਕਾ ਵੋਮੈੱਨ ਐੱਮਪਾਵਰਮੈਂਟ ਮਨਿਸਟਰ ਹਰਿੰਦਰ ਮੱਲ੍ਹੀ, ਬਰੈਂਪਟਨ ਦੇ ਸਾਬਕਾ ਸਿਟੀ ਕਾਊਂਸਲਰ ਵਿੱਕੀ ਢਿੱਲੋਂ ਅਤੇ ਡਾਟਾਵਿੰਡ ਦੇ ਸੀ.ਈ.ਓ. ਸੁਨੀਤ ਸਿੰਘ ਤੁੱਲੀ ਵੀ ਸ਼ਾਮਲ ਸਨ।
ਗੁਰਦੁਆਰਾ ਸਾਹਿਬ ਦੇ ਖਚਾਖੱਚ ਭਰੇ ਹੋਏ ਹਾਲ ਵਿਚ ਸੰਗਤ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਸੰਦੀਪ ਸਿੰਘ ਨੇ ਕਿਹਾ ਕਿ ਤੁਹਾਡੇ ਕੋਲੋਂ ਮਿਲਣ ਵਾਲੇ ਸਹਿਯੋਗ ਨੇ ਹੀ ਮੈਨੂੰ ਕੈਲੇਡਨ ਸਿਟੀ ਕਾਊਂਸਲ ਵਿਚ ਇਕ ਨੁਮਾਇੰਦੇ ਵਜੋਂ ਸ਼ਾਮਲ ਹੋਣ ਲਈ ਪ੍ਰੇਰਨਾ ਦਿੱਤੀ ਹੈ। 22 ਅਕਤੂਬਰ ਨੂੰ ਹੋਣ ਵਾਲੀ ਚੋਣ ਵਿਚ ਕੈਲੇਡਨ ਦੇ ਇਤਿਹਾਸ ਵਿਚ ਇਹ ਦਿਨ ਅਹਿਮ ਹੋਵੇਗਾ ਜਦੋਂ ਉੱਥੇ ਘੱਟ-ਗਿਣਤੀ ਵਿਚ ਰਹਿ ਰਹੀ ਕਮਿਊਨਿਟੀ ਦਾ ਨੁਮਾਇੰਦਾ ਸ਼ਹਿਰ ਦੀ ਕਾਊਂਸਲ ਵਿਚ ਇਸ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਵੇਗਾ। ਸੰਦੀਪ ਸਿੰਘ ਨੂੰ ਉਨ੍ਹਾਂ ਦੇ ਫ਼ੋਨ ਨੰਬਰ 647-786-2012 ਜਾਂ ਈ-ਮੇਲ sandeep4caledon@gmail ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …