ਉੱਘੇ ਗ਼ਜ਼ਲਗੋ ਗੁਰਦਿਆਲ ਰੌਸ਼ਨ, ਅੰਜੁਮ ਲੁਧਿਆਣਵੀ ਅਤੇ ਵਰਿਆਮ ਮਸਤ ਵੀ ਭਾਗ ਲੈਣਗੇ
ਬਰੈਂਪਟਨ/ਡਾ. ਝੰਡ : ਬਰਲਿੰਗਟਨ ਤੋਂ ਡਾ. ਪਰਗਟ ਸਿੰਘ ਬੱਗਾ ਅਤੇ ਜਰਨੈਲ ਸਿੰਘ ਮੱਲ੍ਹੀ ਵੱਲੋਂ ਆਏ ਮੋਹ ਭਰੇ ਸੱਦੇ ਨੂੰ ਸਵੀਕਾਰਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿੱਤ ਆਪਣਾ ਦੂਸਰਾ ਸਮਾਗਮ 15 ਅਕਤੂਬਰ ਨੂੰ ਬਰਲਿੰਗਟਨ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਸ ਵਿਚ ਪੰਜਾਬੀ, ਹਿੰਦੀ ਤੇ ਉਰਦੂ ਤਿੰਨਾਂ ਭਾਸ਼ਾਵਾਂ ਦਾ ਕਵੀ-ਦਰਬਾਰ ਹੋਵੇਗਾ।
ਇਹ ਸਮਾਗ਼ਮ ਬਰਲਿੰਗਟਨ (ਓਨਟਾਰੀਓ) ਦੇ 1377 ਵਾੱਕਰ ਲਾਈਨ ਸਥਿਤ ਫ਼ੈਲੋਸ਼ਿਪ ਹਾਲ ਵਿਚ 15 ਅਕਤੂਬਰ ਨੂੰ ਸ਼ਨੀਵਾਰ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ ਜਿਸ ਵਿਚ ਬਰੈਂਪਟਨ, ਮਿਸੀਸਾਗਾ, ਹੈਮਿਲਟਨ, ਨਿਆਗਰਾ, ਓਕਵਿਲ ਤੇ ਆਸ-ਪਾਸ ਦੇ ਹੋਰ ਸ਼ਹਿਰਾਂ ਦੇ ਸਥਾਨਕ ਕਵੀਆਂ ਤੋਂ ਇਲਾਵਾ ਭਾਰਤ ਤੋਂ ਆਏ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ, ਅੰਜੁਮ ਲੁਧਿਆਣਵੀ ਅਤੇ ਵਰਿਆਮ ਮਸਤ ਵੀ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਸੁਨਾਉਣਗੇ।
ਬਰੈਂਪਟਨ ਤੋਂ ਬਰਲਿੰਗਟਨ ਜਾਣ ਦੇ ਚਾਹਵਾਨ ਕਵੀ ਅਤੇ ਸਾਹਿਤ-ਪ੍ਰੇਮੀ ਡਿਕਸੀ ਗੁਰੂਘਰ ਦੇ ਨਿਸ਼ਾਨ ਸਾਹਿਬ ਦੇ ਨੇੜੇ ਆਉਂਦੇ ਸ਼ਨੀਵਾਰ ਨੂੰ ਪਾਰਕਿੰਗ ਵਿਚ ਬਾਅਦ ਦੁਪਹਿਰ 12.00 ਵਜੇ ਇਕੱਤਰ ਹੋਣ ਦੀ ਖੇਚਲ ਕਰਨ। ਸਾਰੇ ਇਕੱਠੇ ਹੋ ਕੇ ਉੱਥੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਦੀਆਂ ਜਾਂ ਆਪਣੀਆਂ ਨਿੱਜੀ ਕਾਰਾਂ ਵਿਚ ਕਾਫ਼ਲੇ ਦੇ ਰੂਪ ਵਿਚ ਠੀਕ 12.30 ਵਜੇ ਬਰਲਿੰਗਟਨ ਨੂੰ ਰਵਾਨਾ ਹੋਣਗੇ।ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਡਾ. ਪਰਗਟ ਸਿੰਘ ਬੱਗਾ (905-531-8901), ਜਰਨੈਲ ਸਿੰਘ ਮੱਲ੍ਹੀ (905-399-7799), ਤਲਵਿੰਦਰ ਸਿੰਘ ਮੰਡ (416-904-3500), ਮਲੂਕ ਸਿੰਘ ਕਾਹਲੋਂ (905-497-1216) ਜਾਂ ਸੁਖਦੇਵ ਸਿੰਘ ਝੰਡ (647-567-9128) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …