ਬਰੈਂਪਟਨ : ਲੰਘੇ ਸ਼ਨੀਵਾਰ ਨੂੰ ਸਾਊਥ ਏਸ਼ੀਅਨ ਸੀਨੀਅਰ ਰੈਕਸਡੇਲ ਵਲੋਂ ਭਾਰਤ ਦਾ ਅਜ਼ਾਦੀ ਦਿਹਾੜਾ ਅਤੇ ਕੈਨੇਡਾ ਡੇਅ ਬੜੀ ਧੂਮ ਧਾਮ ਨਾਲ ਨਾਰਥ ਕੀਪਲਿੰਗ ਸੈਂਟਰ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿਚ ਮਾਣਯੋਗ ਡਾ. ਕ੍ਰਿਸਟੀ ਡੰਕਨ, ਮਾਣਯੋਗ ਦਵਿੰਦਰਪਾਲ ਸਿੰਘ ਕੌਂਸਲੇਟ ਆਫਿਸ ਆਫ ਦਾ ਕੌਂਸਲ ਜਨਰਲ ਆਫ ਇੰਡੀਆ ਅਤੇ ਪ੍ਰੀਮੀਅਰ ਡਗ ਫੋਰਡ ਦੇ ਦਫਤਰ ਦੀ ਮੈਨੇਜਰ ਮਾਈਕਲ ਟੈਲਫ ਹੁਰੀਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਮਾਗਮ ਦੇ ਸ਼ੁਰੂ ਵਿਚ ਭਾਰਤੀ ਅਤੇ ਕੈਨੇਡੀਅਨ ਰਾਸ਼ਟਰੀ ਗੀਤ ਦਾ ਉਚਾਰਨ ਬੱਚਿਆਂ ਵਲੋਂ ਕੀਤਾ ਗਿਆ। ਫਿਰ ਸੰਸਥਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਵਲੋਂ ਸਭ ਨੂੰ ਜੀ ਆਇਆਂ ਆਖਦਿਆਂ ਵਧਾਈਆਂ ਦਿੱਤੀਆਂ ਗਈਆਂ। ਇਸ ਸਮਾਗਮ ਵਿਚ ਵਿਸ਼ੇਸ਼ ਹਸਤੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿਚੋਂ ਕਰਨੈਲ ਸਿੰਘ, ਨੰਬਰਦਾਰ ਹਰਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਢਿੱਲੋਂ, ਤਰਲੋਕ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਵਿਚ ਕਾਰੂ ਪ੍ਰਧਾਨ, ਦੇਵ ਸੂਦ ਪ੍ਰਧਾਨ, ਅਵਤਾਰ ਮਿਨਹਾਸ, ਜੋਗਿੰਦਰ ਸਿੰਘ ਪ੍ਰਧਾਨ, ਬਚਿੱਤਰ ਸਿੰਘ ਰਾਏ, ਵਤਨ ਸਿੰਘ ਪ੍ਰਧਾਨ, ਸੁਲੱਖਣ ਸਿੰਘ ਅਟਵਾਲ, ਮਖਸੂਦ ਚੌਧਰੀ ਸ਼ਾਮਲ ਸਨ। ਇਸ ਤੋਂ ਬਾਅਦ ਰਾਜਿੰਦਰ ਸਹਿਗਲ ਪ੍ਰਧਾਨ ਕੈਨੇਡੀਅਨ ਕੌਂਸਲ ਆਫ ਸਾਊਥ ਏਸ਼ੀਅਨ ਸੀਨੀਅਰਜ਼ ਹੋਰਾਂ ਨੇ ਮਾਣਯੋਗ ਡਾ. ਕ੍ਰਿਸਟੀ ਡੰਡਨ ਅਤੇ ਐਮਪੀਪੀ ਡਗ ਫੋਰਡ ਦੇ ਦਫਤਰ ਦੀ ਮੈਨੇਜਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਇਨਾਮ ਤਕਸੀਮ ਕੀਤੇ। ਭਾਰਤ ਦੇ ਅਜ਼ਾਦੀ ਦਿਹਾੜੇ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਦੌਰਾਨ ਅਵਤਾਰ ਸਿੰਘ ਅਰਸ਼ੀ, ਰਾਮ ਪ੍ਰਕਾਸ਼ ਪਾਲ, ਬਲਬੀਰ ਕੌਰ ਜੱਸਲ, ਗੁਰਮੇਲ ਸਿੰਘ ਢਿੱਲੋਂ, ਪ੍ਰਿੰਸੀਪਲ ਗਿਆਨ ਸਿੰਘ ਘਈ ਅਤੇ ਸੁਰਿੰਦਰ ਸਿੰਘ ਨੇ ਆਪਣੀਆਂ ਕਵਿਤਾਵਾਂ ਰਾਹੀਂ ਮਹਿਫਲ ਵਿਚ ਅਸ਼,-ਅਸ਼ ਕਰਵਾ ਦਿੱਤੀ। ਚਾਹ ਪਾਣੀ ਦੀ ਸੇਵਾ ਸਤਨਾਮ ਸਿੰਘ ਪਾਬਲਾ, ਸੁਰਿੰਦਰ ਸਿੰਘ ਗਰੇਵਾਲ, ਬਲਬੀਰ ਸਿੰਘ ਸਕੱਤਰ, ਨਾਜਰ ਸਿੰਘ ਚੇਅਰਮੈਨ ਅਤੇ ਗੁਰਦਿਆਲ ਸਿੰਘ ਬੈਨੀਪਾਲ ਵਲੋਂ ਨਿਭਾਈ ਗਈ। ਅਖੀਰ ਵਿਚ ਰਾਜਿੰਦਰ ਸਹਿਗਲ ਪ੍ਰਧਾਨ ਕੈਨੇਡੀਅਨ ਕੌਂਸਲ ਆਫ ਸਾਊਥ ਏਸ਼ੀਅਨ ਸੀਨੀਅਰਜ਼ ਨੇ ਸਾਰੇ ਆਇਆਂ ਦਾ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …