ਬਰੈਂਪਟਨ/ਬਿਊਰੋ ਨਿਊਜ਼
ਬੀਤੇ ਸ਼ੁੱਕਰਵਾਰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਜਨਰਲ ਬਾਡੀ ਦੀ ਮੀਟਿੰਗ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਨਿਰਮਲ ਸੰਧੂ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ਪੰਜਾਬ ਜਾ ਰਹੇ ਮੈਂਬਰਾਂ ਨੂੰ ਬਹੁਤ ਹੀ ਮਹੱਤਵ-ਪੂਰਨ ਸਲਾਹ ਦਿੰਦਿਆਂ ਕਿਹਾ ਕਿ ਅਗਲੇ ਦਿਨਾਂ ਵਿੱਚ ਚੋਣਾ ਹੋਣ ਕਾਰਣ ਮਾਹੌਲ ਤਨਾਅਪੂਰਨ ਹੋ ਸਕਦਾ ਹੈ ਇਸ ਲਈ ਉੱਥੇ ਰਹਿੰਦਿਆਂ ਹਰ ਤਰ੍ਹਾਂ ਨਾਲ ਚੌਕਸ ਰਹਿਣ ਦੀ ਲੋੜ ਹੈ। ਇਸ ਉਪਰੰਤ ਜਥੇਬੰਦੀ ਦੇ ਸੰਵਿਧਾਨ ਵਿੱਚ ਲੋੜੀਦੀਆਂ ਸੋਧਾਂ ਕਰਨ ਬਾਰੇ ਵਿਚਾਰ ਚਰਚਾ ਹੋਈ। ਇਸ ਵਿੱਚ ਭਾਗ ਲੈਂਦਿਆ ਕਸ਼ਮੀਰਾ ਸਿੰਘ ਦਿਓਲ, ਕੁਲਵੰਤ ਸਿੰਘ ਬੱਲ, ਹਰਦਿਆਲ ਸਿੰਘ ਸੰਧੂ, ਜੰਗੀਰ ਸਿੰਘ ਸੈਂਭੀ, ਬਖਸ਼ੀਸ਼ ਸਿੰਘ ਗਿੱਲ, ਦੇਵ ਸੂਦ, ਇਕਬਾਲ ਸਿੰਘ ਵਿਰਕ, ਵਤਨ ਸਿੰਘ ਗਿੱਲ, ਨਿਰਮਲ ਸੰਧੂ, ਬਚਿੱਤਰ ਸਿੰਘ ਬੁੱਟਰ, ਐਸ ਐਨ ਸ਼ਰਮਾ, ਸੁਖਦੇਵ ਸਿੰਘ ਗਿੱਲ ਆਦਿ ਨੇ ਆਪਣੇ ਆਪਣੇ ਵਿਚਾਰ ਰੱਖੇ। ਕਾਫੀ ਵਿਚਾਰ ਵਟਾਂਦਰੇ ਬਾਦ ਸੰਵਿਧਾਨ ਵਿੱਚ ਸੋਧਾਂ ਦਾ ਮਤਾ ਜਨਰਲ ਬਾਡੀ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਇਸ ਤੋਂ ਬਾਅਦ ਪਰਧਾਨ ਪਰਮਜੀਤ ਬੜਿੰਗ ਨੇ ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਬਾਦ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ। ਇਸਤਰ੍ਹਂਾਂ ਦੇ ਪੈਨਸ਼ਨਰ ਵਿਰੋਧੀ ਫੈਸਲਿਆਂ ਦਾ ਟਾਕਰਾ ਕਰਨ ਲਈ ਜਥੇਬੰਦ ਹੋਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਸਾਂਝੇ ਮਸਲੇ ਜਥੇਬੰਦੀ ਨਾਲ ਹੀ ਹੱਲ ਹੋ ਸਕਦੇ ਹਨ। ਇਸ ਸਬੰਧੀ ਕਿਸੇ ਵੀ ਤਰ੍ਹਂਾਂ ਦੀ ਕਾਨੂੰਨੀ ਚਾਰਾਜੋਈ ਲਈ ਵੀ ਮਜਬੂਤ ਜਥੇਬੰਦੀ ਦੀ ਲੋੜ ਹੈ। ਇਸ ਮਸਲੇ ਤੇ ਹੋਈ ਗੱਲਬਾਤ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੇ ਅਖੀਰ ਵਿੱਚ ਸਾਰੇ ਮੈਂਬਰਾਂ ਨੂੰ ਸ਼ੁਭ ਇਛਾਵਾਂ ਭੇਟ ਕੀਤੀਆਂ ਗਈਆਂ ਅਤੇ ਅਗਲੇ ਸਾਲ ਦੀਆਂ ਮੀਟੰਗਾਂ ਵਿੱਚ ਮੁੜ ਰਾਜੀ ਖੁਸ਼ੀ ਮਿਲਣ ਦੇ ਵਾਅਦੇ ਨਾਲ ਮੀਟਿੰਗ ਦੀ ਸਮਾਪਤੀ ਹੋਈ। ਐਸੋਸੀਏਸ਼ਨ ਸਬੰਧੀ ਕਿਸੇ ਵੀ ਤਰ੍ਹਂਾਂ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ( 647-963-0331 ), ਨਿਰਮਲ ਸੰਧੂ ( 416-970-5153 ), ਪ੍ਰੋ: ਨਿਰਮਲ ਸਿੰਘ ਧਾਰਨੀ ( 647-667-9061),ਕਰਤਾਰ ਸਿੰਘ ਚਾਹਲ ( 647-854-8746 ) ਜਾਂ ਬਲਵਿੰਦਰ ਬਰਾੜ ( 647-855-0880 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …