-2.6 C
Toronto
Monday, February 23, 2026
spot_img
Homeਕੈਨੇਡਾਕੋਵਿਡ-19 ਟੀਕਾਕਰਣ ਦੇ ਮਿੱਥੇ ਟੀਚੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਕੈਨੇਡਾ...

ਕੋਵਿਡ-19 ਟੀਕਾਕਰਣ ਦੇ ਮਿੱਥੇ ਟੀਚੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਕੈਨੇਡਾ : ਸੋਨੀਆ ਸਿੱਧੂ

ਬਰੈਂਪਟਨ : ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਮੁਹਿੰਮ ਵਿਚ ਇੱਕ ਮਹੱਤਵਪੂਰਣ ਮੀਲ ਪੱਥਰ ਸਥਾਪਤ ਕੀਤਾ ਗਿਆ, ਜਦੋਂ ਕੈਨੇਡਾ ਵਿੱਚ 21 ਮਿਲੀਅਨ ਤੋਂ ਵੱਧ ਕੋਵਿਡ -19 ਖੁਰਾਕਾਂ ਨੂੰ ਕੈਨੇਡੀਅਨਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਮੁਕੰਮਲ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਫਰੰਟਲਾਈਨ ‘ਤੇ ਕੰਮ ਕਰ ਰਹੇ ਵਰਕਰਾਂ, ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਦੀ ਮਿਹਨਤ ਕਰਕੇ ਸੰਭਵ ਹੋ ਸਕਿਆ ਹੈ ਜੋ ਲਗਾਤਾਰ ਕੈਨੇਡੀਅਨਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਕਰ ਰਹੇ ਹਨ। @ਇਸਦੇ ਨਾਲ ਹੀ ਉਹਨਾਂ ਨੇ ਬਰੈਂਪਟਨ ਸਾਊਥ ਵਾਸੀਆਂ ਸਮੇਤ ਸਮੂਹ ਕੈਨੇਡੀਅਨਾਂ ਦਾ ਧੰਨਵਾਦ ਕੀਤਾ, ਜਿਹੜੇ ਵੈਕਸੀਨ ਲਗਵਾਉਣ ਲਈ ਅੱਗੇ ਆ ਰਹੇ ਹਨ ਅਤੇ ਹੋਰਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿੰਨੀ ਜਲਦੀ ਅਸੀਂ ਵੈਕਸੀਨੇਸ਼ਨ ਮੁਹਿੰਮ ਨੂੰ ਨੇਪਰੇ ਚਾੜ੍ਹਨ ਵਿਚ ਮਦਦ ਕਰਾਂਗੇ, ਉਨੀ ਹੀ ਜਲਦੀ ਜ਼ਿੰਦਗੀ ਮੁੜ ਤੋਂ ਲੀਹ ‘ਤੇ ਪਰਤ ਸਕੇਗੀ। ਉਹਨਾਂ ਨੇ ਕਿਹਾ ਕਿ ਕੈਨੇਡਾ ਫੈੱਡਰਲ ਸਰਕਾਰ ਵੈਕਸੀਨੇਸ਼ਨ ਸਬੰਧੀ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਨਾਲ ਕੰਮ ਕਰਨਾ ਜਾਰੀ ਰੱਖੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਜਲਦੀ ਤੋਂ ਜਲਦੀ ਅਸੀਂ ਆਪਣੇ ਮਿੱਥੇ ਟੀਚੇ ਵੱਲ ਨੂੰ ਵਧੀਏ। ਜੁਲਾਈ ਦੇ ਅੰਤ ਤਕ, ਅਸੀਂ ਇਕੱਲੇ ਫਾਈਜ਼ਰ ਤੋਂ ਹੀ ਘੱਟੋ ਘੱਟ 2 ਮਿਲੀਅਨ/ਹਰ ਹਫ਼ਤੇ ਖੁਰਾਕਾਂ ਦੀ ਖੇਪ ਪ੍ਰਾਪਤ ਕਰਾਂਗੇ, ਅਤੇ ਸਤੰਬਰ ਦੇ ਅੰਤ ਤਕ, ਵਾਅਦੇ ਮੁਤਾਬਕ, ਅਸੀਂ ਕੈਨੇਡੀਅਨਾਂ ਨੂੰ ਕੋਵਿਡ-19 ਟੀਕਾਕਰਣ ਕਰਨ ਦੇ ਯੋਗ ਹੋਵਾਂਗੇ। ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਵੀ ਸਿਹਤ ਮਾਹਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਖੁਦ ਨੂੰ ਅਤੇ ਆਪਣੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕੀਏ।

 

RELATED ARTICLES
POPULAR POSTS