-3.6 C
Toronto
Saturday, December 20, 2025
spot_img
Homeਕੈਨੇਡਾਟੀਪੀਏਆਰ ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਵਰਚੂਅਲ ਇੰਸਪੀਰੇਸ਼ਨ ਸਟੈੱਪਸ...

ਟੀਪੀਏਆਰ ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਵਰਚੂਅਲ ਇੰਸਪੀਰੇਸ਼ਨ ਸਟੈੱਪਸ 2021 ਆਯੋਜਿਤ ਕੀਤੀ ਗਈ

ਬਰੈਂਪਟਨ/ਡਾ.ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ 2013 ਤੋਂ ਹਰ ਸਾਲ ਮਈ ਮਹੀਨੇ ਦੇ ਤੀਸਰੇ ਐਤਵਾਰ ‘ਇੰਸਪੀਰੇਸ਼ਨਲ ਸਟੈੱਪਸ’ ਦੇ ਨਾਂ ਹੇਠ ਫੁੱਲ-ਮੈਰਾਥਨ, ਹਾਫ਼-ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਕਾਰਬਰੋ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਇਸ ਵਿਚ ਭਾਗ ਲੈਣ ਵਾਲੇ ਦੌੜਾਕ ਰਾਮਗੜ੍ਹੀਆ ਗੁਰੂਘਰ ਅਤੇ ਸਿੱਖ ਸਪਿਰਿਚੂਅਲ ਸੈਟਰ ਰੈਕਸਡੇਲ ਤੋਂ ਹੁੰਦੇ ਹੋਏ ਡਿਕਸੀ ਗੁਰੂਘਰ ਪਹੁੰਚਦੇ ਹਨ ਜਿੱਥੇ ਉਨ੍ਹਾਂ ਦਾ ਆਯੋਜਕਾਂ ਵੱਲੋਂ ਪੂਰਾ ਮਾਣ-ਸਨਮਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਇਕ ਕਿਲੋਮੀਟਰ ਦੌੜ ਵੀ ਕਰਵਾਈ ਜਾਂਦੀ ਹੈ।
ਬਰੈਂਪਟਨ ਵਿਚ ਵਿਚਰ ਰਹੀ ਟੀਪੀਏਆਰ ਕਲੱਬ ਦੇ ਮੈਂਬਰਾਂ ਵੱਲੋਂ 2013 ਤੋਂ ਹੀਂ ਇਸ ਮੈਰਾਥਨ ਈਵੈਂਟ ਵਿਚ ਸ਼ਮੂਲੀਅਤ ਕਰਕੇ ਭਰਪੂਰ ਯੋਗਦਾਨ ਪਾਇਆ ਜਾਂਦਾ ਹੈ। ਉਸ ਦੇ 100 ਦੇ ਲੱਗਭੱਗ ਮੈਂਬਰ ਇਸ ਈਵੈਂਟ ਵਿਚ ਵੱਖ-ਵੱਖ ਦੌੜਾਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਇਸ ਦੀ ਸ਼ੁਰੂਆਤ ਤੋਂ ਹੀ ਉੱਘੇ ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਇਸ ਈਵੈਂਟ ਵਿਚ ਆਪਣੀ ਸ਼ਮੂਲੀਅਤ ਕਰਦਿਆਂ ਹੋਇਆਂ ਇਸ ਦੇ ઑਰੂਹੇ-ਰਵਾਂ਼ ਰਹੇ ਹਨ। ਪਿਛਲੇ ਸਾਲ 2020 ਵਿਚ ਕਰੋਨਾ ਮਹਾਂਮਾਰੀ ਦੇ ਚੱਲ ਰਹੇ ਪ੍ਰਕੋਪ ਕਾਰਨ ਹੋਰ ਪਬਲਿਕ ਈਵੈਂਟਸ ਵਾਂਗ ਇਹ ਈਵੈਂਟ ਨਹੀਂ ਕਰਵਾਇਆ ਜਾ ਸਕਿਆ ਸੀ ਅਤੇ ਇਸ ਸਾਲ ਵੀ ਹਾਲਾਤ ਸਾਜ਼ਗਾਰ ਨਾ ਹੋਣ ਇਹ ਦੌੜ ਕੈਂਸਲ ਕਰ ਦਿੱਤੀ ਗਈ ਹੈ।
ਪਰ ਇਸ ਈਵੈਂਟ ਨੂੰ ਸੰਕੇਤਕ ਤੌਰ ‘ઑਤੇ ਜਾਰੀ ਰੱਖਣ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਆਯੋਜਕ ਪਰਮਜੀਤ ਸਿੰਘ ਢਿੱਲੋਂ ਅਤੇ ਟੀਪੀਏਆਰ ਕਲੱਬ ਦੇ ਮੈਂਬਰ ਸੰਜੂ ਗੁਪਤਾ ਤੇ ਸਿਮਰਤਪਾਲ ਸਿੰਘ ਭੁੱਲਰ ਅਤੇ ਸੰਜੂ ਗੁਪਤਾ ਦੇ ਇਕ ਦੋਸਤ ਯਸ਼ ਕੌਸ਼ਲ ਐਤਵਾਰ 23 ਮਈ ਨੂੰ ਚਿੰਗੂਆਕੂਜ਼ੀ ਪਾਰਕ ਵਿਚ ਸਵੇਰੇ 9.00 ਵਜੇ ਪਹੁੰਚ ਗਏ ਅਤੇ ਉਨ੍ਹਾਂ ਚੌਹਾਂ ਨੇ ਕਰੋਨਾ ਸਬੰਧੀ ਸੋਸ਼ਲ ਡਿਸਟੈਂਸਿੰਗ ਤੇ ਹੋਰ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਪਾਰਕ ਦੇ ਆਲੇ-ਦੁਆਲੇ ਦੇ ਉੱਪਰ ਵਾਲੇ ਵੱਡੇ ਘੇਰੇ ਵਿਚ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਪਰਮਜੀਤ ਢਿੱਲੋਂ ਨੇ ਚਾਰ ਚੱਕਰ ਲਗਾ ਕੇ 10 ਕਿਲੋਮੀਟਰ ਦੀ ਦੌੜ ਪੂਰੀ ਕੀਤੀ, ਜਦਕਿ ਬਾਕੀ ਤਿੰਨਾਂ ਮੈਂਬਰਾਂ ਨੇ ਪਾਰਕ ਦੇ ਲੱਗਭੱਗ 2.5 ਕਿਲੋਮੀਟਰ ਦੀ ਦੂਰੀ ਵਾਲੇ ਵੱਡੇ ਘੇਰੇ ਵਾਲੇ 9 ਚੱਕਰ ਲਗਾਏ। ਇਸ ਦੌਰਾਨ ਸੰਜੂ ਗੁਪਤਾ ਨੇ ਜਦ ਆਪਣੇ ਗੁੱਟ ਨਾਲ ਲੱਗੀ ਹੋਈ ‘ਫਿੱਟ-ਬਿੱਟ’ ਘੜੀ ਤੋਂ ਤੈਅ ਕੀਤੇ ਗਏ ਫਾਸਲੇ ਉੱਪਰ ਨਜ਼ਰ ਮਾਰੀ ਤਾਂ ਉਸ ਨੂੰ ਇਹ 21 ਕਿਲੋਮੀਟਰ ਤੋਂ ਕੁਝ ਘੱਟ ਪ੍ਰਤੀਤ ਹੋਈ।
ਇਸ ਨੂੰ ਪੂਰੀ ਕਰਨ ਲਈ ਉਨ੍ਹਾਂ ਤਿੰਨਾਂ ਨੇ 400 ਮੀਟਰ ਵਾਲੇ ਸਿੰਨਥੈਟਿਕ-ਟਰੈਕ ਉੱਪਰ ਦੋ ਚੱਕਰ ਲਗਾ ਕੇ ਇਸ ਨੂੰ 21 ਕਿਲੋਮੀਟਰ ਤੋਂ ਹੋਰ ਅੱਗੇ ਵਧਾ ਕੇ ਹਾਫ਼-ਮੈਰਾਥਨ ਦਾ ਆਪਣਾ ਟੀਚਾ ਪੂਰਾ ਕੀਤਾ।
ਇੱਥੇ ਇਹ ਵਰਨਣਯੋਗ ਹੈ ਕਿ ਪਰਮਜੀਤ ਸਿੰਘ ਢਿੱਲੋਂ ਇਸ ਦੌੜ ਵਿਚ ਸ਼ਾਮਲ ਹੋਣ ਲਈ ਉਚੇਚੇ ਤੌਰ ‘ਤੇ ਸਕਾਰਬਰੋ ਤੋਂ ਆਏ ਅਤੇ ਸੰਜੂ ਗੁਪਤਾ ਨੇ ਆਪਣੀ ਇਸ ਦੌੜ ਨੂੰ ਉੱਘੇ ਮੈਰਾਥਨ-ਦੌੜਾਕ ਬਾਬਾ ਫ਼ੌਜਾ ਸਿੰਘ ਦੇ 110ਵੇਂ ਜਨਮ-ਦਿਨ ‘ઑਤੇ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਸਮੱਰਪਿਤ ਕੀਤਾ ਜੋ ਕੁਝ ਦਿਨ ਪਹਿਲਾਂ ਹੀ ਲੰਘਿਆ ਹੈ।

RELATED ARTICLES
POPULAR POSTS