Breaking News
Home / ਕੈਨੇਡਾ / Front / ਪੀਲ ਪੁਲਿਸ ਨੇ ਚਾਰ ਪੰਜਾਬੀਆਂ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜ਼ੁਰਮ ‘ਚ ਕੀਤਾ ਚਾਰਜ

ਪੀਲ ਪੁਲਿਸ ਨੇ ਚਾਰ ਪੰਜਾਬੀਆਂ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜ਼ੁਰਮ ‘ਚ ਕੀਤਾ ਚਾਰਜ

ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਪੀਲ ਪੁਲਿਸ ਵਲੋਂ 4 ਲੋਕਾਂ ‘ਤੇ ਹਥਿਆਰ ਸਮੇਤ ਡਰੱਗਜ਼ ਰੱਖਣ ਦੇ ਮਾਮਲੇ ‘ਚ ਸਰਚ ਵਾਰੰਟ ਜਾਰੀ ਕੀਤੀ ਗਿਆ ਹੈ | 22 ਡਿਵੀਜ਼ਨ ਯੂਨੀਫਾਰਮ ਪੈਟਰੋਲ ਦੇ ਅਧਿਕਾਰੀਆਂ ਨੇ ਬਰੈਂਪਟਨ ਦੇ ਦੋ ਪੁਰਸ਼ਾਂ ਅਤੇ ਔਰਤਾਂ ‘ਤੇ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜੁਰਮਾਂ ਹੇਠ ਦੋਸ਼ ਲਗਾਏ ਗਏ ਹਨ |

ਮੰਗਲਵਾਰ, 8 ਮਾਰਚ, 2022 ਨੂੰ, 22 ਡਿਵੀਜ਼ਨ ਯੂਨੀਫਾਰਮ ਪੈਟਰੋਲ ਦੇ ਜਾਂਚਕਰਤਾਵਾਂ ਨੇ ਦੋ ਰਿਹਾਇਸ਼ਾਂ ਅਤੇ ਇੱਕ ਵਾਹਨ ‘ਤੇ ਤਿੰਨ ਨਿਯੰਤਰਿਤ ਡਰੱਗ ਐਂਡ ਸਬਸਟੈਂਸ ਐਕਟ ਦੇ ਤਹਿਤ ਖੋਜ ਵਾਰੰਟ ਜਾਰੀ ਕੀਤੇ ਹਨ। ਇੱਕ ਰਿਹਾਇਸ਼ ਬਰੈਂਪਟਨ ਵਿੱਚ ਸੈਂਡਲਵੁੱਡ ਪਾਰਕਵੇਅ ਅਤੇ ਏਅਰਪੋਰਟ ਰੋਡ ਦੇ ਖੇਤਰ ਵਿੱਚ ਸੀ, ਅਤੇ ਦੂਜੀ ਰਿਹਾਇਸ਼ ਬਰੈਂਪਟਨ ਵਿੱਚ Bramalea Road ਅਤੇ ਈਸਟ ਡਰਾਈਵ ਦੇ ਖੇਤਰ ਵਿੱਚ ਸੀ।

ਦਸ ਦਈਏ ਕਿ, ਸਰਚ ਵਾਰੰਟ ਦੇ ਨਤੀਜੇ ਵਜੋਂ, ਇਹਨਾਂ ਰਿਹਾਇਸ਼ਾਂ ‘ਚੋ ਇੱਕ ਸਮਿਥ ਅਤੇ ਵੇਸਨ 40 ਕੈਲੀਬਰ ਹੈਂਡਗਨ, ਗੋਲਾ ਬਾਰੂਦ, ਅਫੀਮ ,ਡੋਡੇ, ਇੱਕ ਬੁਲੇਟਪਰੂਫ ਵੈਸਟ, ਇੱਕ ਬੀ.ਬੀ ਬੰਦੂਕ, ਕੈਨੇਡੀਅਨ ਕਰੰਸੀ, ਭਾਰਤੀ ਕਰੰਸੀ ਅੱਤੇ ਕਈ ਹੋਰ ਗੈਰਕਾਨੂੰਨੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ |

ਪੀਲ ਪੁਲਿਸ ਵਲੋਂ ਜਿਹੜੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਓਹਨਾ ਦੇ ਨਾਂਅ Sukhinder Minhas (56 ਸਾਲ), Balvinder Minhas (59 ਸਾਲ), Harsimran Minhas (29 ਸਾਲ), Ravina Minhas (33 ਸਾਲ) ਦੱਸੇ ਜਾ ਰਹੇ ਹਨ | ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਭਾਰਤ ਦੇ ਨਾਲ ਸੰਬੰਧ ਰੱਖਦੇ ਹਨ | ਇਹਨਾਂ ਸਾਰਿਆਂ ਨੂੰ ਜ਼ਮਾਨਤ ਦੀ ਸੁਣਵਾਈ ਲਈ 9 ਮਾਰਚ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ | ਇਥੇ ਇਹ ਵੀ ਦਸ ਦਈਏ ਕਿ ਇਹਨਾਂ ਚਾਰਾਂ ਦੋਸ਼ੀਆਂ ਦੀਆ ਤਸਵੀਰਾਂ ਪੀਲ ਪੁਲਿਸ ਵਲੋਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਹਨ |

 

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …